ਪੰਚਾਇਤਾਂ ਦੇ ਸੈਕਟਰੀ ਤੇ ਬੀ.ਡੀ.ਪੀ.ਓ ਵਲੋਂ ਚੱਲ ਰਹੀ ਹੜਤਾਲ ਕਾਰਨ ਪੰਚਾਇਤਾਂ ਦੇ ਚੱਲਦੇ ਕੰਮ ਰੁੱਕੇ- ਸਰਪੰਚ ਕੁਲਵਿੰਦਰ ਬਾਘਾ


ਜਲੰਧਰ (ਸੂਰਮਾ ਪੰਜਾਬ)- ਪਿਛਲੀ ਅੱਠ ਜੁਲਾਈ ਤੋਂ ਪੰਚਾਇਤਾਂ ਦੇ ਸੈਕਟਰੀ ਤੇ ਬੀ.ਡੀ.ਪੀ.ਓ ਵਲੋਂ ਚੱਲ ਰਹੀ ਹੜਤਾਲ ਕਾਰਨ ਪੰਜਾਬ ਸਰਕਾਰ ਨਾਲ ਪੇ ਕਮਿਸ਼ਨ ਨੂੰ ਲੈ ਕੇ ਦਿਨ ਪ੍ਰਤੀ ਦਿਨ ਨਾਰਾਜ਼ਗੀਆਂ ਵੱਧ ਰਹੀਆਂ ਹਨ। ਸਾਰੇ ਕਰਮਚਾਰੀ ਹੜਤਾਲ ਤੇ ਹੋਣ ਕਾਰਨ ਪਿੰਡਾਂ ਵਿੱਚ ਪੰਚਾਇਤਾਂ ਦੇ ਵਿਕਾਸ ਕਾਰਜਾਂ ਨੂੰ ਬਹੁਤ ਵੱਡਾ ਵਿਰਾਮ ਚਿੰਨ੍ਹ ਲੱਗ ਗਿਆ ਹੈ ਅਤੇ ਕੰਮ ਰੁੱਕੇ ਪਏ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਰਪੰਚ ਯੂਨੀਅਨ ਦੇ ਪ੍ਰਧਾਨ ਸਰਪੰਚ ਕੁਲਵਿੰਦਰ ਬਾਘਾ ਬੋਲੀਨਾ ਨੇ ਕਿਹਾ ਸਰਕਾਰੀ ਹੁੱਕਮਾਂ ਤਹਿਤ ਜਿਹੜੇ ਕੰਮਾਂ ਨੂੰ ਮਨਜੂਰੀ ਦੇ ਕੇ ਸ਼ੁਰੂ ਕਰਵਾਇਆ ਸੀ ਉਹ ਕੰਮ ਅੱਜ ਅੱਧ ਵਿਚਾਲੇ ਲਟਕੇ ਹੋਏ ਲਟਕਦੇ ਹੋਏ ਨਜ਼ਰ ਆ ਰਹੇ ਹਨ। ਸਾਮਾਨ ਦੀ ਅਦਾਇਗੀ ਨਾ ਹੋਣ ਕਾਰਨ, ਮਜਦੂਰਾਂ ਦੀਆਂ ਦਿਹਾੜੀਆਂ ਨਾ ਮਿਲਣ ਕਾਰਨ ਕੰਮ ਠੱਪ ਹੋ ਗਏ ਹਨ। ਜਿਸ ਕਰਕੇ ਦਿਹਾੜੀਦਾਰ ਪੇਟ ਪਾਲਣ ਵਾਲੇ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਉਨ੍ਹਾਂ ਸਰਪੰਚ ਯੂਨੀਅਨ ਦੇ ਸਮੂਹ ਮੈਂਬਰਾਂ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਚਾਇਤੀ ਵਿਭਾਗ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ। ਤਾਂ ਜੋ ਪੰਚਾਇਤਾਂ ਦੇ ਰੁੱਕੇ ਕੰਮ ਨੇਪੜੇ ਚਾੜੇ ਜਾ ਸਕਣ ਅਤੇ ਲੋਕਾਂ ਦੇ ਰੋਜ਼ਗਾਰ ਵੀ ਚੱਲ ਲਕਣ। 


Post a Comment

0 Comments