ਬਾਬਾ ਬਾਲਕ ਨਾਥ ਜੀ ਦੇ ਦਰਸ਼ਨਾਂ ਲਈ ਪਿੰਡ ਕੰਗਣੀਵਾਲ ਤੋਂ ਭਗਤਾਂ ਦਾ ਜਥਾ ਰਵਾਨਾਂ

ਬਾਬਾ ਬਾਲਕ ਨਾਥ ਜੀ ਦੇ ਦਰਸ਼ਨਾਂ ਨੂੰ ਰਵਾਨਾਂ ਹੋਣ ਸਮੇਂ ਹਾਜ਼ਰ ਹਰਬੰਸ ਬੰਸੀ, ਗੁਰਵਿੰਦਰ ਨਈਅਰ, ਅਨਿਲ ਕਮਲ, ਕੁਲਦੀਪ ਮੋਦੀ ਅਤੇ ਹੋਰ ਸੰਗਤਾਂ। 

ਪਿੰਡ ਕੰਗਣੀਵਾਲ ਤੋਂ 4 ਕਾਂਰਾ ਅਤੇ ਹੋਰ ਵਾਹਨਾਂ ਰਾਹੀਂ ਬਾਬੇ ਦੇ ਰਵਾਨਾਂ ਹੋਈਆਂ ਸੰਗਤਾਂ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪਿੰਡ ਕੰਗਣੀਵਾਲ ਦੇ ਉਘੇ ਸਮਾਜ ਸੇਵਕ ਅਤੇ ਪ੍ਰਾਪਟੀ ਲਿੰਕਰ ਹਰਬੰਸ ਬੰਸੀ ਨਗਰ ਦੀਆਂ ਸੰਗਤਾਂ ਸਮੇਤ 4 ਕਾਰਾਂ ਅਤੇ ਹੋਰ ਵਾਹਨਾਂ ਰਾਹੀਂ ਬਾਬਾ ਬਾਲਕ ਨਾਥ ਜੀ ਦੇ ਦਰਸ਼ਨਾਂ ਲਈ ਰਵਾਨਾਂ ਹੋਏ। ਉਨ੍ਹਾਂ ਦਸਿਆ ਕਿ ਸਾਰੀਆਂ ਸੰਗਤਾਂ ਪਹਿਲੇ ਦਿਨ ਸ਼ਾਹਤਲਾਈ, ਦੂਜੇ ਦਿਨ ਬਾਬਾ ਬਾਲਕ ਨਾਥ ਜੀ ਦੀ ਗੁੱਫਾ ਅਤੇ ਸ਼ਿਵਾ ਜੀ ਦੀ ਵਾੜੀ, ਮਾਤਾ ਸਿੱਧ ਚਰਨੋਂ ਜੀ ਦੇ ਦਰਸ਼ਨ ਦੀਦਾਰੇ ਕਰਨਗੀਆਂ, ਤੀਸਰੇ ਦਿਨ 14 ਅਪ੍ਰੈਲ ਨੂੰ ਵਾਪਸੀ ਵਾਲੇ ਦਿਨ ਪੀਰ ਨਿਗਾਹੇ ਦਰਬਾਰ ਵਿਖੇ ਹਾਜ਼ਰੀ ਭਰਨਗੀਆਂ। ਪਿੰਡ ਕੰਗਣੀਵਾਲ ਤੋਂ ਬਾਬਾ ਬਾਲਕ ਨਾਥ ਜੀ ਦੇ ਜੈਕਾਰਿਆਂ ਦੀ ਗੂੰਜ ਵਿੱਚ ਬਾਬਾ ਜੀ ਦੇ ਜਾਣ ਵਾਲੀਆਂ ਸੰਗਤਾਂ ਵਿੱਚ ਹਰਬੰਸ ਬੰਸੀ, ਰੂਪ ਲਾਲ, ਕੁਲਦੀਪ ਮੋਦੀ, ਅਨਿਲ ਕਮਲ ਕੰਗਣੀਵਾਲ, ਸਾਬਕਾ ਸਰਪੰਚ ਕੰਗਣੀਵਾਲ ਗੁਰਵਿੰਦਰ ਨਈਅਰ, ਜੀਤਾ, ਜਸਵੰਤ ਰਾਏ, ਕਲੀ, ਡਾ. ਕੇਵਲ, ਸਤਨਾਮ ਚੰਦ, ਡੈਨੀ ਨਈਅਰ, ਪਵਨ, ਅਕੁੰਸ਼, ਹੰਸ ਰਾਜ, ਸੈਡੀ ਅਤੇ ਹੋਰ ਬਾਬਾ ਜੀ ਦੇ ਭਗਤ ਹਾਜ਼ਰ ਸਨ। Post a Comment

0 Comments