ਆਪ ਆਗੂ ਜੀਤ ਲਾਲ ਭੱਟੀ ਨੂੰ ਮਿਲ ਦਿੱਤਾ ਮੰਗ ਪੱਤਰ


ਆਦਮਪੁਰ (ਰਣਦੀਪ ਕੁਮਾਰ ਸਿੱਧੂ)-
ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ (ਪੰਜਾਬ) ਬਲਾਕ ਇਕਾਈ ਆਦਮਪੁਰ ਦੇ ਮੈਂਬਰਾਂ ਨੇ ਪ੍ਰਧਾਨ ਦੀਪਕ ਕੁਮਾਰ ਜਲਭੇ ਦੀ ਅਗਵਾਈ ਵਿੱਚ ਆਪ ਆਗੂ ਜੀਤ ਲਾਲ ਭੱਟੀ ਨੂੰ ਮਿਲ ਕੇ ਮੰਗ ਪੱਤਰ ਦਿੱਤਾ। ਪ੍ਰਧਾਨ ਦੀਪਕ ਕੁਮਾਰ ਨੇ ਦੱਸਿਆ ਕਿ ਮੰਗ ਪੱਤਰ ਚ 85ਵੀਂ ਸੋਧ, ਬੈਕਲਾਗ, ਸਿੱਖਿਆ ਵਿਭਾਗ ਸਾਰੇ ਕੇਡਰਾਂ ਵਿੱਚ  ਰਹਿੰਦੀਆਂ ਪ੍ਰਮੋਸ਼ਨ, ਕੱਚੇ ਮੁਲਾਜ਼ਮਾਂ ਦਾ ਮੁੱਦਾ, ਪੁਰਾਣੀ ਪੈਨਸ਼ਨ ਸਕੀਮ ਆਦਿ ਮੁੱਦਿਆਂ ਤੇ ਖੁੱਲ੍ਹ ਕੇ ਲਿਖਿਆ ਗਿਆ ਜੋ ਕੇ ਕਾਫੀ ਸਮੇਂ ਤੋਂ ਲਾਗੂ ਨਹੀ ਕੀਤੀਆਂ ਗਈਆਂ। ਉਪਰੰਤ ਜੀਤ ਲਾਲ ਭੱਟੀ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਇਹ ਮੰਗ ਪੱਤਰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭੇਜਣਗੇ। ਇਸ ਮੌਕੇ ਤੇ ਪ੍ਰੇਮ ਸਿੰਘ ਜਨਰਲ ਸਕੱਤਰ, ਬਲਵੀਰ ਸਿੰਘ ਵਿੱਤ ਸਕੱਤਰ, ਤਰਨਦੀਪ ਸਿੰਘ ਪ੍ਰੈੱਸ ਸਕੱਤਰ, ਜਸਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਦਿਆਲ ਸਿੰਘ ਮੀਤ ਪ੍ਰਧਾਨ, ਸੰਦੀਪ ਕੁਮਾਰ ਮੀਤ ਪ੍ਰਧਾਨ, ਸੋਮ ਪ੍ਰਕਾਸ਼ ਸੀਨੀਅਰ ਮੀਤ ਪ੍ਰਧਾਨ, ਮਲਕੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਹੋਰ ਅਧਿਆਪਕ ਸਾਥੀ ਹਾਜ਼ਰ ਸਨ।

Post a Comment

0 Comments