ਸੁੱਚੀ ਪਿੰਡ ਵਿਖੇ ਗੁਰੂ ਕਿਰਪਾ ਕੰਨਿਆਦਾਨ ਸੰਸਥਾ ਦੀ ਮੀਟਿੰਗ ਹੋਈ

ਸੁੱਚੀ ਪਿੰਡ 'ਚ ਹੋਈ ਮੀਟਿੰਗ ਸਮੇਂ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਦੇ ਅਹੁਦੇਦਾਰ, ਪ੍ਰਧਾਨ ਬੀਰ ਚੰਦ ਸੁਰੀਲਾ, ਸਤਪਾਲ ਮਹੇ, ਅਸ਼ਵਨੀ ਵਿਰਦੀ, ਸੁਰੇਸ਼ ਕਲੇਰ ਤੇ ਹੋਰ।

ਜਲੰਧਰ 16 ਅਕਤੂਬਰ (ਅਮਰਜੀਤ ਸਿੰਘ)-
ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਦੀ ਇੱਕ ਅਹਿਮ ਮੀਟਿੰਗ ਸੁੱਚੀ ਪਿੰਡ ਵਿਖੇ ਹੋਈ। ਇਹ ਮੀਟਿੰਗ ਸੰਸਥਾ ਵੱਲੋਂ ਕੀਤੇ ਜਾ ਰਹੇ 8ਵੇ ਕੰਨਿਆਦਾਨ ਸਮਾਗਮ ਸੰਬੰਧੀ ਰੱਖੀ ਗਈ। ਮੀਟਿੰਗ 'ਚ ਲੇਖੇ-ਜੋਖੇ, ਲੜਕੀਆਂ ਨੂੰ ਦਿੱਤੇ ਜਾ ਰਹੇ ਘਰੇਲੂ ਸਮਾਨ ਤੇ ਪ੍ਰਹਾਣਚਾਰੀ ਸੰਬੰਧੀ ਵਿਚਾਰਾਂ ਹੋਈਆਂ। ਸਾਰੇ ਹੀ ਅਹੁਦੇਦਾਰਾਂ ਨੇ ਆਪਣੇ ਸੁਝਾਅ ਪੇਸ਼ ਕੀਤੇ। ਇਹ ਸਮਾਗਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਹੋਵੇਗਾ। ਲੋੜਵੰਦ ਪਰਿਵਾਰ ਆਪਣੀਆਂ ਅਰਜ਼ੀਆਂ 1 ਨਵੰਬਰ ਤੋਂ 31 ਦਸੰਬਰ ਤੱਕ ਦੇ ਸਕਦੇ ਹਨ। ਇਸ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਸੰਸਥਾ ਦੇ ਪ੍ਰਧਾਨ ਨੰਬਰਦਾਰ ਬੀਰ ਚੰਦ ਸੁਰੀਲਾ, ਦੁਬਈ ਪ੍ਰਧਾਨ ਸਤਪਾਲ ਮਹੇ, ਮੁੱਖ ਬੁਲਾਰਾ ਬਲਵਿੰਦਰ ਬੰਗੜ, ਨੰਬਰਦਾਰ ਸੁਰੇਸ਼ ਕਲੇਰ, ਦੁਬਈ ਖਜ਼ਾਨਚੀ ਅਸ਼ਵਨੀ ਵਿਰਦੀ, ਸਕੱਤਰ ਡਾ. ਮੱਖਣ ਲਾਲ, ਖਜਾਨਚੀ ਹਰੀਸ਼ ਵਿਰਦੀ, ਖਜਾਨਚੀ ਸੁਰਿੰਦਰ ਜਨਾਗਲ, ਪ੍ਰੈਸ ਸਕੱਤਰ ਬਲਰਾਜ ਸਿੰਘ, ਐਡਵੋਕੇਟ ਜਗਜੀਵਨ ਰਾਮ ਕਾਨੂੰਨੀ ਸਲਾਹਕਾਰ, ਸਰਪੰਚ ਰਾਜ ਕੁਮਾਰ, ਮੈਂਬਰ ਦਵਿੰਦਰ ਸੁਰੀਲਾ, ਗੁਰਦਿਆਲ ਚੰਦ, ਵਿਜੇ ਕੁਮਾਰ, ਚਮਨ ਲਾਲ ਵਿਰਦੀ ਆਦਿ ਹਾਜ਼ਰ ਸਨ। 


Post a Comment

0 Comments