ਪ੍ਰਧਾਨ ਜਸਵੀਰ ਸਿਂਘ ਸਾਬੀ ਪਧਿਆਣਾ ਦੀ ਅਗਵਾਈ ਵਿੱਚ 120 ਲੋੜਵੰਦਾ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ

ਜਲੰਧਰ, ਅਮਰਜੀਤ ਸਿੰਘ : ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਆਦਮਪੁਰ ਦੁਆਬਾ ਦੇ ਸਮੂਹ ਪਰਿਵਾਰ ਵੱਲੋਂ 120 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ!
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ  ਨੇ ਦੱਸਿਆ
ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ ਸੁਸਾਇਟੀ ਨਾਲ਼ ਜੁੜੇ ਸਮੂਹ ਐਨ.ਆਰ. ਆਈ ਵੀਰਾਂ ਭੈਣਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸੇਵਾ ਸੁਸਾਇਟੀ ਵੱਲੋਂ ਮਹੀਨਾਵਾਰ ਰਾਸ਼ਨ ਵੰਡ ਪ੍ਰਣਾਲੀ ਦੇ ਨਾਲ ਨਾਲ ਹੋਰ ਵੀ ਮਾਨਵਤਾ ਦੀ ਸੇਵਾ ਲਈ ਲਗਾਤਾਰ ਕਾਰਜ ਕੀਤੇ ਜਾਂਦੇ ਹਨ! ਉਨ੍ਹਾਂ ਕਿਹਾ ਹਮੇਸ਼ਾ ਹੀ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਮਨੁੱਖਤਾ ਦੀ ਵੱਧ ਚੜ ਕੇ  ਸੇਵਾ ਕਰਨ ਲਈ ਵੱਡੇ ਪੱਧਰ ਤੇ ਆਪਣਾ ਸਹਿਜੋਗ ਭੇਜਦੇ ਰਹਿਣ ਲਈ ਧੰਨਵਾਦ ਕੀਤਾ
        ਇਸ ਮੌਕੇ ਤੇ ਪ੍ਰਧਾਨ ਜਸਵੀਰ ਸਿੰਘ ਜੀ ਸਾਬੀ ਪਧਿਆਣਾ, ਸੈਕਟਰੀ ਲਖਵੀਰ ਸਿੰਘ, ਗੁਰਵਿੰਦਰ ਡਰੋਲੀ, ਬੌਬੀ, ਅਕਾਸ਼ ਗੁਰਵਿੰਦਰ ਪਧਿਆਣਾ, ਛੋਟੂ, ਮੈਸੀ, ਕਰਨ ਪੰਚ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਡਰੋਲੀ ਕਲਾਂ ਹਾਜ਼ਰ ਸਨ!

Post a Comment

0 Comments