ਆਦਮਪੁਰ ਦੇ ਖੇਡ ਮੈਦਾਨ ਵਿੱਚ ਕ੍ਰਿਕਟ ਦੇ ਮੈਚ ਕਰਵਾਏ ਗਏ।

ਜਲੰਧਰ ( ਅਮਰਜੀਤ ਸਿੰਘ )- ਬੱਚਿਆਂ ਦੀ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਦੇ ਮੰਤਵ ਨਾਲ ਪਿ੍ੰਸੀਪਲ ਸੁਰਿੰਦਰ ਕੌਰ ਮੱਲ੍ਹੀ ਜੀ ਦੀ ਰਹਿਨੁਮਾਈ ਹੇਠ ਅੱਜ ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਦੀ ਗਰਾਊਂਡ 'ਚ ਕ੍ਰਿਕਟ ਦੇ ਮੈਚ ਕਰਵਾਏ ਗਏ | ਇਸ ਪ੍ਰਤੀਯੋਗਿਤਾ ਦੁਆਰਾ ਸਲਾਨਾ ਸਪੋਰਟਸ ਮੀਟ ਨੂੰ ਅੱਗੇ ਤੋਰਿਆ ਗਿਆ। ਇਸ ਮੁਕਾਬਲੇ ਵਿੱਚ ਪੰਜਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 
ਇਸ ਖੇਡ ਮੁਕਾਬਲੇ ਵਿੱਚ ਜਮਾਤ ਛੇਵੀਂ ਤੋਂ ਨੌਵੀਂ ਦੇ ਵਿਦਿਆਰਥੀਆਂ ਦੀ ਟੀਮ ਵਿੱਚ ਟੀਮ (ਏ) ਦੇ ਕਪਤਾਨ ਵਜੋਂ ਮਾਨਿਊ ਸੇਠੀ ਟੀਮ (ਬੀ) ਦੇ ਕਪਤਾਨ ਵਜੋਂ ਹਰਸਿਲ ਠਾਕੁਰ ਨੇ ਪ੍ਰਤੀਨਿਧਤਾ ਨਿਭਾਈ। ਜਿਸ ਵਿੱਚ ਟੀਮ (ਬੀ) ਜੇਤੂ ਰਹੀ।
ਲੜਕੀਆਂ ਦੀ ਟੀਮ ਵਿੱਚ ਟੀਮ (ਏ) ਦੀ ਕਪਤਾਨ ਜਾਨਵੀ ਟੰਡਨ ਅਤੇ ਟੀਮ (ਬੀ) ਦੀ ਕਪਤਾਨ ਅਵਨੀ ਨੇ ਪ੍ਰਤੀਨਿਧਤਾ ਨਿਭਾਈ।ਜਿਸ ਵਿੱਚ ਟੀਮ ਬੀ ਜੇਤੂ ਰਹੀ।
ਜਮਾਤ ਪੰਜਵੀਂ ਅਤੇ ਛੇਵੀਂ ਲੜਕਿਆਂ ਦੀ ਟੀਮ 
(ਏ) ਦੇ ਕਪਤਾਨ ਅਰਪਿਤ ਖੇਤਰਪਾਲ
ਟੀਮ (ਬੀ) ਦੇ ਕਪਤਾਨ ਦਿਵਯਾਂਸ਼ੂ ਨੇ ਪ੍ਰਤੀਨਿਧਤਾ ਨਿਭਾਈ। ਟੀਮ( ਬੀ)
 ਜੇਤੂ ਰਹੀ।
 ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਚੇਅਰਮੈਨ ਸ੍ਰੀ ਜਗਦੀਸ਼ ਲਾਲ ਜੀ ਅਤੇ ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ  ਹਾਜ਼ਿਰ ਸਨ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ , ਮੁੱਖ ਅਕਾਦਮਿਕ ਸਲਾਹਕਾਰ ਸ਼੍ਰੀਮਤੀ ਸੁ਼ਸ਼ਮਾ ਵਰਮਾ ਜੀ , ਸਕੂਲ ਦਾ ਸਟਾਫ ਅਤੇ ਸਕੂਲ ਦੇ ਬੱਚਿਆਂ ਨੇ ਉਨ੍ਹਾ ਦਾ ਜ਼ੋਰਦਾਰ ਤਾਲੀਆਂ ਨਾਲ ਸਵਾਗਤ ਕੀਤਾ। 
ਚੇਅਰਮੈਨ ਸ਼੍ਰੀ ਜਗਦੀਸ਼ ਲਾਲ ਜੀ ਨੇ ਜੇਤੂ ਟੀਮ ਦੀ ਪ੍ਰਸੰਸਾ ਕੀਤੀ ਅਤੇ ਉਹਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਹਰ ਖੇਤਰ ਵਿੱਚ ਜਿੱਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।
 ਪਿ੍ੰਸੀਪਲ ਸੁਰਿੰਦਰ ਕੌਰ ਮੱਲ੍ਹੀ ਜੀ ਨੇ ਕਿਹਾ ਕਿ ਜਿੱਤ-ਹਾਰ ਜ਼ਿੰਦਗੀ ਦਾ ਹਿੱਸਾ ਹੈ, ਜੇਕਰ ਅੱਜ ਹਾਰ ਹੋਈ ਤਾਂ ਕੱਲ੍ਹ ਨੂੰ  ਜਿੱਤ  ਜ਼ਰੂਰ ਹੋਵੇਗੀ, ਇਸੇ ਆਸ ਨਾਲ ਜ਼ਿੰਦਗੀ ਵਿਚ ਹਮੇਸ਼ਾ ਲੜਦੇ ਰਹੋ ਅਤੇ ਅੱਗੇ ਵਧਦੇ ਰਹੋ |  
ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ ਨੇ ਵਿਦਿਆਰਥੀਆਂ ਦੇ ਖੇਡ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Post a Comment

0 Comments