ਡੇਰਾ ਚਹੇੜੂ ਵਿੱਖੇ ਫੱਗਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ
ਅਮਰਜੀਤ ਸਿੰਘ ਜੰਡੂ ਸਿੰਘਾ : ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਿਖੇ ਫੱਗਣ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮੁੱਖ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਈ ਵਿੱਚ ਮਨਾਇਆ ਗਿਆ। ਅੱਜ ਫੱਗਣ ਮਹੀਨੇ ਦੀ ਸੰਗਰਾਂਦ ਦੇ ਸਮਾਗਮਾਂ ਦੇ ਸੰਬੰਧ ਵਿੱਚ ਪਹਿਲਾਂ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਪਰਵੀਨ ਕੁਮਾਰ ਜੀ ਹੈਡ ਗ੍ਰੰਥੀ ਡੇਰਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਮਾਸਟਰ ਕੁਲਵਿੰਦਰ ਪਾਲ ਮਾਨ ਚਿਮਟਿਆਂ ਵਾਲੇ, ਲਖਵਿੰਦਰ ਲੱਭੀ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤਾ। ਇਸ ਸਮਾਗਮ ਮੌਕੇ ਗਾਇਕ ਕੁਲਦੀਪ ਮਹਿਸੋਪੁਰ ਤੇ ਗੀਤਕਾਰ ਦਾ ਧਾਰਮਿਕ ਗੀਤ, ਪੰਜਾਬੀ ਸਾਹਿਤ ਸਭਾ ਗੁਰਾਇਆ ਵੱਲੋਂ ਕਿਤਾਬ ਜਨਮ ਤੁਮਾਰੇ ਲੇਖੇ ਤੇ ਮੇਜਰ ਮਹਿਤਪੁਰ ਦੇ ਗੀਤ ਦਾ ਪੋਸਟਰ ਬੇਗਮਪੁਰੇ ਨੂੰ ਚੱਲੀਏ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਅਤੇ ਡੇਰਾ ਪ੍ਰਬੰਧਕਾਂ ਵੱਲੋਂ ਰੀਲਿੰਜ਼ ਕੀਤਾ ਗਿਆ। ਅੱਜ ਸੰਗਰਾਂਦ ਮੌਕੇ ਤੇ ਮਹੰਤ ਅਵਤਾਰ ਦਾਸ ਚਹੇੜੂ ਵਾਲੇ ਤੇ ਹੋਰ ਮਹਾਂਪੁਰਸ਼ਾਂ ਨੇ ਵੀ ਸੰਗਤਾਂ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਜਿਥੇ ਸਮੂਹ ਸੰਗਤਾਂ ਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਉਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਆ। ਸਮਾਗਮ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾ ਵੱਲੋਂ ਬਾਖੂਬੀ ਨਿਭਾਈ ਗਏ। ਇਸ ਮੌਕੇ ਤੇ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਕੇਵਲ ਕ੍ਰਿਸ਼ਨ ਸੰਧੂ, ਸੂਬੇਦਾਰ ਲਹਿਬਰ ਸਿੰਘ, ਬਿੰਦਰ ਜੈਤੇਵਾਲੀ, ਭਗਤ ਰਾਮ ਜੈਤੇਵਾਲੀ, ਬਲਦੇਵ ਮੱਲ ਲੁਧਿਆਣਾ, ਹਰਜਿੰਦਰ ਬੰਗਾ, ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।  
ਕੈਪਸ਼ਨ- ਸਮਾਗਮ ਦੋਰਾਨ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕਰਦੇ ਸੰਤ ਕ੍ਰਿਸ਼ਨ ਨਾਥ ਜੀ ਤੇ ਸੱਜੇ ਇਕੱਤਰ ਸੰਗਤਾਂ।

Post a Comment

0 Comments