ਜੰਡੂ ਸਿੰਘਾ ਵਿਖੇ ਦਰਗਾਹ ਪੀਰ ਬਾਬਾ ਗੈਬ ਗਾਜ਼ੀ ਜੀ, ਦਰਗਾਹ ਬਾਬਾ ਚੁੱਪ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ 1, 2, 3 ਜੁਲਾਈ ਨੂੰ

ਜਲੰਧਰ, 13 ਜੂਨ (ਅਮਰਜੀਤ ਸਿੰਘ)- ਪਿੰਡ ਜੰਡੂ ਸਿੰਘਾ ਜਲੰਧਰ ਵਿਖੇ ਸਥਿਤ ਦਰਗਾਹ ਪੀਰ ਬਾਬਾ ਗੈਬ ਗਾਜ਼ੀ ਜੀ, ਦਰਗਾਹ ਬਾਬਾ ਚੁੱਪ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ 1, 2, 3 ਜੁਲਾਈ, ਦਿਨ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸਮੂਹ ਨਗਰ ਤੇ ਇਲਾਕਾ ਵਾਸੀ ਸੰਗਤਾਂ, ਐਨਆਰਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਪੂਰਬਕ ਕਰਵਾਇਆ ਜਾ ਰਿਹਾ ਹੈ। ਇਸ ਸਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦੇ ਸਮੂਹ ਪ੍ਰਬੰਧਕਾਂ ਨੇ ਪ੍ਰੈਸ ਨੂੰ ਦਸਿਆ ਕਿ 1 ਜੁਲਾਈ ਦਿਨ ਬੁੱਧਵਾਰ ਨੂੰ ਬੈਲ ਗੱਡੀਆਂ ਦੀਆਂ ਦੋੜਾਂ ਦੁਪਹਿਰ 2 ਵਜੇ ਕਰਵਾਈਆਂ ਜਾਣਗੀਆਂ। 
             2 ਜੁਲਾਈ ਦਿਨ ਵੀਰਵਾਰ ਨੂੰ ਪਹਿਲਾ ਦਰਗਾਹ ਤੇ ਝੰਡੇ ਤੇ ਚਾਦਰ ਦੀ ਰਸਮ ਸਮੂਹ ਸੰਗਤਾਂ ਤੇ ਸੇਵਾਦਾਰਾਂ ਵੱਲੋਂ ਸਾਂਝੇ ਤੋਰ ਤੇ ਨਿਭਾਈ ਜਾਵੇਗੀ ਉਪਰੰਤ 11 ਤੋਂ 2 ਵਜੇ ਤੱਕ ਇਸ਼ੂ ਨਕਾਲ ਐਂਡ ਪਾਰਟੀ ਨਵੇਂ ਸ਼ਹਿਰ ਵਾਲੇ ਨਕਲਾਂ ਦਾ ਪ੍ਰੋਗਰਾਮ ਤੇ ਗਾਇਕ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਡਿਊਟ ਜੋੜੀ 2 ਤੋਂ 5 ਵਜੇ ਤੱਕ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਰਾਤ ਦੇ ਸਮਾਗਮਾਂ ਵਿੱਚ ਪ੍ਰਸਿੱਧ ਗਾਇਕ ਪਰਮਵੇਜ਼ ਆਲਮ ਰਾਤ 8 ਤੋਂ 11 ਵਜੇ ਤੱਕ ਸੂਫੀ ਗਾਇਕੀ ਰਾਹੀਂ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕਰਨਗੇ। 
              3 ਜੁਲਾਈ ਦਿਨ ਸ਼ੁਕਰਵਾਰ ਨੂੰ 11 ਵਜੇ ਤੋਂ 2 ਵਜੇ ਤੱਕ ਇਸ਼ੂ ਨਕਾਲ ਐਂਡ ਪਾਰਟੀ ਨਵੇਂ ਸ਼ਹਿਰ ਵਾਲੇ ਦੂਸਰੇ ਦਿਨ ਵੀ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਦਾ ਮੰਨੋਰੰਜਨ ਕਰਨਗੇ। ਉਪਰੰਤ ਗਾਇਕ ਸਰਦਾਰ ਅਲੀ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ, 3 ਜੁਲਾਈ ਨੂੰ ਰਾਤ ਦੇ ਸਮਾਗਮ ਵਿੱਚ 8 ਤੋਂ 12 ਵਜੇ ਤੱਕ ਈਸ਼ੂ ਨਕਾਲ ਐਂਡ ਪਾਰਟੀ ਨਵੇਂ ਸ਼ਹਿਰ ਵਾਲੇ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਨਗੇ। ਪ੍ਰਬੰਧਕਾਂ ਨੇ ਦਸਿਆ ਕਿ 2 ਅਤੇ 3 ਜੁਲਾਈ ਨੂੰ ਛਿੰਝ ਅਖਾੜਾ ਸ਼ਾਮ 6 ਵਜੇ ਸਜੇ੍ਹਗਾ ਜਿਸ ਵਿੱਚ ਵੱਖ ਵੱਖ ਅਖਾੜਿਆਂ ਦੇ ਭਲਵਾਨ ਕੁਸ਼ਤੀਆਂ ਦੇ ਜੋਹਰ ਦਰਸ਼ਕਾਂ ਨੂੰ ਦਿਖਾਉਣਗੇ। 3 ਜੁਲਾਈ 2026 ਪਟਕੇ ਦੀ ਕੁਸ਼ਤੀ ਹੋਵੇਗੀ। ਦਰਗਾਹ ਬਾਬਾ ਪੀਰ ਗੈਬ ਗਾਜ਼ੀ, ਪਿੰਡ ਜੰਡੂ ਸਿੰਘਾ, ਜ਼ਿਲ੍ਹਾ ਜਲੰਧਰ (ਰਜਿ.) ਦੀ ਸਮੂਹ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਇਨ੍ਹਾਂ ਜੋੜ ਮੇਲੇ ਦੇ ਸਮਾਗਮਾਂ ਵਿੱਚ ਹੰੁਮਹੰੁਮਾਂ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।

Post a Comment

0 Comments