ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਮੁਫ਼ਤ ਮਲਟੀਸਪੈਸ਼ਲਟੀ ਚੈਕਅੱਪ ਕੈਂਪ ਲਗਾਇਆ


ਆਦਮਪੁਰ/ਜਲੰਧਰ 28 ਅਪ੍ਰੈਲ (ਅਮਰਜੀਤ ਸਿੰਘ)-
  ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਜਲੰਧਰ ਵਿਖੇ ਇਲਾਕਾ ਵਾਸੀਆਂ ਅਤੇ ਗੁਰੂ ਘਰ ਵਿਖੇ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਅਤੇ ਸਮੂਹ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁਫ਼ਤ ਮਲਟੀਸਪੈਸ਼ਲਟੀ ਚੈਕਅੱਪ ਕੈਂਪ ਲਗਾਇਆ ਗਿਆ। ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮੁਫ਼ਤ ਮਲਟੀਸਪੈਸ਼ਲਟੀ ਚੈਕਅੱਪ ਕੈਂਪ ਵਿੱਚ ਫੋਰਟਿਸ ਹਸਪਤਾਲ ਮੋਹਾਲੀ ਦੇ ਮਾਹਿਰ ਡਾ. ਚੰਦਨ ਨਾਰੰਗ (ਪੈਰਾਂ ਤੇ ਗਿੱਟੇ ਦੇ ਰੋਗਾਂ ਦੇ ਮਾਹਰ), ਡਾ. ਹਰਮਨਦੀਪ ਸਿੰਘ ਬਰਾੜ (ਦਿਮਾਗ ਤੇ ਰੀੜ੍ਹ ਦੀ ਹੱਡੀ ਦੇ ਰੋਗਾਂ ਦੇ ਮਾਹਰ ਤੇ ਉਨ੍ਹਾਂ ਦੀ ਟੀਮ ਵੱਲੋਂ ਗੁਰੂ ਘਰ ਪੁੱਜੀਆਂ 210 ਸੰਗਤਾਂ ਦਾ ਚੈਕਅੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਹੱਡੀਆਂ ਦੀ ਜਾਂਚ ਵਾਲਾ ਟੈਸਟ, ਬਲੱਡ ਸ਼ੂਗਰ ਟੈਸਟ, ਬਲੱਡ ਪ੍ਰੈਸ਼ਰ ਚੈਕਅੱਪ ਵੀ ਫ੍ਰੀ ਕੀਤੇ ਗਏ। ਇਸ ਮੌਕੇ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ,ਜਰਨੈਲ ਸਿੰਘ ਸਮਾਗਮ ਇੰਚਾਰਜ, ਮਾਸਟਰ ਕਰਨੈਲ ਸਿੰਘ, ਹਰਦਿਆਲ ਸਿੰਘ, ਜਸਪਾਲ ਸਿੰਘ, ਤਰਨਦੀਪ ਮਿੰਟੂ, ਸਰਪੰਚ ਰਸ਼ਪਾਲ ਸਿੰਘ, ਗੁਰਦੇਵ ਸਿੰਘ, ਜਸਵੀਰ ਸਿੰਘ, ਕਮਲਜੀਤ ਸਿੰਘ, ਸਰਪੰਚ ਹਰਮਿੰਦਰ ਸਿੰਘ ਕਾਲਰਾ, ਬਰਜਿੰਦਰ ਸਿੰਘ ਨੰਬਰਦਾਰ ਫੋਰਟਿਸ ਹਸਪਤਾਲ ਦੇ ਮੈਨੇਜਰ ਰਾਹੁੱਲ ਸ਼ਰਮਾਂ ਤੇ ਹੋਰ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸੇਵਾਦਾਰ ਹਾਜ਼ਰ ਸਨ।

Post a Comment

0 Comments