ਦਰਬਾਰ ਹਜ਼ਰਤ ਸਾਈ ਫੱਜੇ ਸ਼ਾਹ ਸਿਕੰਦਰਪੁਰ ਵਿਖੇ ਮੇਲੇ ਸਬੰਧੀ ਮੀਟਿੰਗ ਹੋਈ

   


ਜਲੰਧਰ 24 ਜੂਨ (ਅਮਰਜੀਤ ਸਿੰਘ, ਹਰਜਿੰਦਰ ਸਿੰਘ)- ਦਰਬਾਰ ਹਜ਼ਰਤ ਸਾਈ ਫੱਜੇ ਸ਼ਾਹ ਇਛਾਧਾਰੀ ਸ਼ਿਵ ਮੰਦਰ ਸਿਕੰਦਰਪੁਰ ਵਿਖੇ ਸਲਾਨਾ ਜੋੜ ਮੇਲੇ ਸਬੰਧੀ ਵਿਸ਼ੇਸ਼ ਮੀਟਿੰਗ ਮੁੱਖ ਸੇਵਾਦਾਰ ਸਾਈਂ ਗੁਰਪਿੰਦਰ ਸਿੰਘ ਸੂਸ ਦੀ ਅਗਵਾਈ ਹੇਠ ਆਯੋਜਿਤ ਹੋਈ, ਮੀਟਿੰਗ ਵਿੱਚ ਦਲਵੀਰ ਕੁਮਾਰ ਪ੍ਰਧਾਨ, ਇਕਬਾਲ ਸਿੰਘ ਮੀਤ ਪ੍ਰਧਾਨ, ਸੈਕਟਰੀ ਬੂਟਾ ਰਾਮ, ਕੈਸ਼ੀਅਰ ਜੈ ਕਪੂਰ, ਹਰਪ੍ਰੀਤ ਬਧਣ, ਅਵਤਾਰ ਸਿੰਘ ਤਾਰੀ, ਬਲਵਿੰਦਰ ਸਿੰਘ, ਰੋਹਿਤ ਕੁਮਾਰ, ਬਲਿਹਾਰ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਪਾਲ, ਆਕਾਸ਼ਦੀਪ, ਸੋਡੀ ਕੋਟ, ਡਾ. ਰਕੇਸ਼ ਕੁਮਾਰ, ਸੁਰਜੀਤ ਆਦਿ ਹਾਜ਼ਰ ਸਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਾਈ ਗੁਰਪਿੰਦਰ ਸਿੰਘ ਸੂਸ ਨੇ ਦੱਸਿਆ ਕਿ 22ਵਾਂ ਸਲਾਨਾ ਜੋੜ ਮੇਲਾ ਮਿਤੀ 3 ਅਤੇ 4 ਜੁਲਾਈ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ 3 ਤਰੀਕ ਨੂੰ ਨਿਸ਼ਾਨ ਸਾਹਿਬ ਅਤੇ ਚਾਦਰ ਚੜਾਉਣ ਦੀ ਰਸਮ ਹੋਵੇਗੀ। 4 ਤਰੀਕ ਨੂੰ ਧਾਰਮਿਕ ਰਸਮਾਂ ਤੋਂ ਬਾਅਦ ਸਵੇਰੇ 11 ਵਜੇ ਤੋਂ ਰਾਤ 7 ਵਜੇ ਤੱਕ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰ ਖੁਲ੍ਹੇ ਪੰਡਾਲ ਵਿੱਚ ਹਾਜਰੀ ਭਰਨਗੇ । ਸੰਗਤ ਲਈ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ।

Post a Comment

0 Comments