ਜਲੰਧਰ 23 ਸਤੰਬਰ (ਅਮਰਜੀਤ ਸਿੰਘ)- ਡੇਰਾ ਸੱਚਖੰਡ ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਜੀ (ਬਾਬੇ ਜੌੜੇ) ਰਾਏਪੁਰ ਰਸੂਲਪੁਰ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸਪ੍ਰਦਾਇ ਸੁਸਾਇਟੀ ਰਜ਼ਿ ਪੰਜਾਬ ਜੋ ਕਿ ਪਿਛਲੇ ਲੰਬੇ ਸਮੇਂ ਤੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਵਾਸਤੇ ਵਿਦੇਸ਼ ਗਏ ਹੋਏ ਸਨ। ਜਿਥੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਸੰਗਤਾਂ ਨੂੰ ਪ੍ਰਬਚਨਾ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਿਆ।
ਅੱਜ ਸੰਤ ਬਾਬਾ ਨਿਰਮਲ ਦਾਸ ਜੀ ਦਾ ਡੇਰਾ ਸੰਤ ਪ੍ਰੀਤਮ ਦਾਸ ਜੀ ਰਾਏਪੁਰ ਰਸੂਲਪੁਰ ਵਿਖੇ ਪੁੱਜਣ ’ਤੇ ਭੈਣ ਸੰਤੋਸ਼ ਕੁਮਾਰੀ ਜੀ ਪ੍ਰਧਾਨ ਨਾਰੀ ਸ਼ਕਤੀ ਫਾਊਡੇਸ਼ਨ, ਰਮੇਸ਼ ਸਿੰਘ ਭੱਟੀ, ਰਾਜ ਕੁਮਾਰ ਡੋਗਰ, ਵਿਜੇ ਨੰਗਲ, ਮਦਨ ਲਾਲ ਬਿੱੱਟੂ, ਮਹਿੰਦਰ ਸੰਤੋਖ ਪੁਰਾ, ਜਸਵਿੰਦਰ ਬੱਲ, ਹਰਪ੍ਰੀਤ ਸਿੰਘ ਵਲੋਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸੁਆਗਤ ਕੀਤਾ ਅਤੇ ਸੰਗਤਾਂ ਵਲੋਂ ਫੁੱਲਾਂ ਦੇ ਹਾਰ ਪਾਕੇ ਨਿੱਘਾ ਸੁਆਗਤ ਕੀਤਾ ਗਿਆ। ਡੇਰੇ ਵਿਖੇ ਪੁੱਜੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਕੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਅਤੇ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ ਪ੍ਰਤਿਮਾ ਤੇ ਫੁੱਲ ਮਾਲਾਵਾਂ ਭੇਟ ਕਰਨ ਉਪਰੰਤ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਫੌਜੀ ਰੇਸ਼ਮ ਸਿੰਘ, ਸੱਤਿਆ ਦੇਵੀ, ਭਾਰਤ ਕੁਮਾਰ, ਗੁਲਵੰਤ ਸਿੰਘ, ਅਕਾਸ਼ਦੀਪ, ਵਿਸ਼ਾਲ, ਪਿੰਕੀ, ਬੇਵੀ, ਸਤਨਾਮ ਸਿੰਘ, ਅਮਰਜੀਤ ਦੋਲਤਪੁਰ, ਗੁਰਦਿਆਲ ਰਾਮ, ਲੇਖਤ ਰਾਜ, ਬਿੰਦਰ ਸੰਤੋਖਪੁਰਾ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।
0 Comments