ਪਿੰਡ ਖੋਥੜਾਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਸਮਾਰੋਹ ਕਰਵਾਇਆ

ਪੰਜਾਬ ਪ੍ਰਧਾਨ ਬਸਪਾ ਅਵਤਾਰ ਸਿੰਘ ਕਰੀਮਪੁਰੀ ਦਾ ਸਨਮਾਨ ਕਰਦੇ ਅਸ਼ੋਕ ਕੁਮਾਰ, ਕਮਲਜੀਤ ਖੋਥੜਾਂ ਤੇ ਹੋਰ ਸੇਵਾਦਾਰ।  


ਆਦਮਪੁਰ, 17 ਅਪ੍ਰੈਲ (ਅਮਰਜੀਤ ਸਿੰਘ ਜੰਡੂ ਸਿੰਘਾ)- ਪਿੰਡ ਖੋਥੜਾਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਸਮਾਰੋਹ ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ ਪ੍ਰਬੰਧਕ ਕਮੇਟੀ (ਰਜ਼ਿ.) ਤੇ ਡਾ. ਬੀ. ਆਰ ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਪਿੰਡ ਖੋਥੜਾਂ (ਜ਼ਿਲ੍ਹਾ ਸ਼.ਭ.ਸ. ਨਗਰ)  ਦੇ ਸਮੂਹ ਮੈਂਬਰਾਂ, ਨਗਰ ਦੇ ਵਸਨੀਕਾਂ ਅਤੇ ਐਨਆਰਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ।

ਬਹੁਤ ਹੀ ਉਤਸ਼ਾਹ ਨਾਲ ਕਰਵਾਏ ਗਏ ਇਸ ਸਮਾਗਮ ਮੌਕੇ ਤੇ ਮੁੱਖ ਮਹਿਮਾਨ ਸਾਬਕਾ ਐਮ.ਪੀ ਤੇ ਮੌਜੂਦਾ ਬਸਪਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਪੁੱਜੇ। ਜਿਨ੍ਹ੍ਰਾਂ ਨੇ ਪਿੰਡ ਵਾਸੀਆਂ ਨੂੰ ਸਬੰਧੋਨ ਕਰਦੇ ਹੋਏ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਸਮਾਜ ਪ੍ਰਤੀ ਕੀਤੇ ਪਰਉਪਕਾਰਾ ਤੇ ਚਾਨਣਾ ਪਾ ਕੇ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਤੇ ਬਾਬਾਸਾਹਿਬ ਜੀ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸ. ਕਰੀਮਪੁਰੀ ਨਾਲ ਚਰਨਜੀਤ ਮੰਡਾਲੀ ਬਸਪਾ ਆਗੂ, ਅਸ਼ੋਕ ਸੰਧੂ ਵਿਰਕਾ, ਮਲਕੀਤ ਮੰਡਾਲੀ ਤੇ ਸੀਨੀਅਰ ਬਸਪਾ ਆਗੂਆਂ ਨੇ ਸਮਾਗਮ ਮੌਕੇ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਪ੍ਰਗਤੀ ਕਲਾ ਕੇਂਦਰ ਇਕਾਈ ਜਲਾਲਾਬਾਦ ਫਾਜ਼ਿਲਕਾ ਦੇ ਕਲਾਕਾਰਾਂ ਵਲੋਂ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਨਾਕਕ ਖੇਡਿਆ ਗਿਆ। ਇਸ ਮੌਕੇ ਬਚਿਆਂ ਦਾ ਮਿਸ਼ਨਰੀ ਸਮਾਗਮ ਵੀ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਬਾਬਾ ਸਾਹਿਬ ਜੀ ਦੇ ਜੀਵਨ ਨੂੰ ਦਰਸਾਉਦੀਆਂ ਵੱਖ ਵੱਖ ਸਕਿੱਟਾਂ ਭੇਟ ਕੀਤੀਆਂ। ਜੈਤੂ ਬਚਿਆਂ ਨੂੰ ਪ੍ਰਧਾਨ ਅਸ਼ੋਕ ਕੁਮਾਰ ਸਾਬਕਾ ਸਰਪੰਚ ਤੇ ਕਮਲਜੀਤ ਖੋਥੜਾਂ ਸਾਬਕਾ ਸਰਪੰਚ ਤੇ ਸਾਥੀਆਂ ਵੱਲੋਂ ਆਕਰਸ਼ਕ ਇਨਾਮ ਦੇ ਕੇ ਸਨਮਾਨਿੱਤ ਕੀਤਾ। ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ ਪ੍ਰਬੰਧਕ ਕਮੇਟੀ (ਰਜ਼ਿ.) ਡਾ. ਬੀ. ਆਰ. ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਪਿੰਡ ਖੋਥੜਾਂ (ਜ਼ਿਲ੍ਹਾ ਸ਼.ਭ.ਸ. ਨਗਰ) ਦੇ ਸੇਵਾਦਾਰਾਂ ਵਿੱਚ ਪ੍ਰਧਾਨ ਅਸ਼ੋਕ ਕੁਮਾਰ ਸਾਬਕਾ ਸਰਪੰਚ ਤੇ ਕਮਲਜੀਤ ਖੋਥੜਾਂ ਸਾਬਕਾ ਸਰਪੰਚ, ਕੈਸ਼ੀਅਰ ਸੋਮ ਨਾਥ, ਬਲਜੀਤ ਜੀਤਾ ਸਾਬਕਾ ਪੰਚ, ਵਰਿੰਦਰ ਕੁਮਾਰ ਬਬਲੂ, ਮਹਿੰਦਰਪਾਲ, ਪ੍ਰਵੀਨ ਬੰਗਾ ਬਸਪਾ ਆਗੂ, ਸਾਬਕਾ ਸਰਪੰਚ ਜਸਵਿੰਦਰ ਕੌਰ, ਗੁਰਦੇਵ ਕੌਰ ਸਾਬਕਾ ਬਲਾਕ ਸੰਮਤੀ ਚੇਅਰਮੈਨ ਬੰਗਾ, ਪੰਚ ਨਿਰਮਲ ਕੌਰ, ਬਲਵੀਰ ਕੌਰ ਸਾਬਕਾ ਪੰਚ, ਲਾਲ ਚੰਦ ਯੂਐਸਏ, ਕੁਲਦੀਪ ਕੁਮਾਰ ਪੁਰਤਕਾਲ, ਅਸ਼ਵਨੀਂ ਕੁਮਾਰ, ਨਾਸਾਹਿਲ ਕੁਮਾਰ, ਅਨਵਰ ਤੇ ਹੋਰ ਪਤਵੰਤੇ ਸੰਗਤਾਂ ਹਾਜ਼ਰ ਸਨ। 


Post a Comment

0 Comments