41ਵਾਂ ਖੂਨਦਾਨ ਕੈਂਪ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਰਹੇਗਾ : ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ


ਆਦਮਪੁਰ ਦੌਆਬਾ, 09 ਅਪ੍ਰੈਲ (ਅਮਰਜੀਤ ਸਿੰਘ)-
ਵਿਸਾਖੀ ਦੇ ਸ਼ੁਭ ਦਿਹਾੜੇ ਮੌਕੇ 13 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਵਿਖੇ 41ਵਾਂ ਸਵੈਂ ਇਛੁੱਕ ਖੂਨਦਾਨ ਕੈਂਪ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨਾਲ “ਦਸਵੰਧ ਗਰੀਬਾਂ ਲਈ” ਐਨਜੀਓ ਮੁੱਖ ਸੇਵਾਦਾਰ ਪੰਜਾਬ ਭਾਈ ਸੁਖਜੀਤ ਸਿੰਘ ਮਿਨਹਾਸ ਤੇ ਸਮੂਹ ਮੈਂਬਰਾਂ ਵੱਲੋਂ ਲਗਵਾਇਆ ਜਾ ਰਿਹਾ ਹੈ। ਭਾਈ ਸੁਖਜੀਤ ਸਿੰਘ ਨੇ ਦਸਿਆ ਕਿ ਇਸ ਖੂਨਦਾਨ ਕੈਂਪ ਮੌਕੇ ਖਾਲਸਾ ਬਲੱਡ ਯੂਨਿਟ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਵਿਸ਼ੇਸ਼ ਟੀਮ ਖੂਨ ਇਕੱਤਰ ਕਰਨ ਵਾਸਤੇ ਕੈਂਪ ਵਿੱਚ ਪੁੱਜੇਗੀ।

ਉਨ੍ਹਾਂ ਸਵੈਂ ਇੱਛੁਕ ਖੂਨਦਾਨੀ ਭੈਣਾਂ, ਵੀਰਾਂ ਅਪੀਲ ਕੀਤੀ ਹੈ ਕਿ ਇਸ ਖੂਨਦਾਨ ਕੈਂਪ ਮੌਕੇ ਵੱਧ ਤੋਂ ਵੱਧ ਖੂਨਦਾਨ ਕੀਤਾ ਜਾਵੇ। ਤਾਂ ਜੋ ਕਿਸੇ ਵੀ ਲੋ੍ਹੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾਈ ਜਾ ਸਕੇ।


Post a Comment

0 Comments