ਵਿਧਾਇਕ ਚੱਢਾ ਦੀ "ਤੁਹਾਡੇ ਹੱਕਾਂ ਲਈ ਮੁਹਿੰਮ" ਤਹਿਤ ਸੁਵਿਧਾ ਕੈਂਪ 8 ਨੂੰ ਬੇਗਮਪੁਰ ਵਿਖੇ : ਸਤਨਾਮ ਗਿੱਲ



ਰੂਪਨਗਰ 07 ਅਪ੍ਰੈਲ (ਜੋਗਿੰਦਰ ਰਾਣਾ)-
ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋ ਪਿੰਡਾਂ ਦੇ ਲੋਕਾਂ ਨੂੰ ਵਿਭਾਗੀ ਸਹੂਲਤਾਂ ਪਿੰਡ ਚ ਹੀ ਦੇਣ ਸਬੰਧੀ ਸ਼ੁਰੂ ਕੀਤੀ ਗਈ "ਤੁਹਾਡੇ ਹੱਕਾਂ ਲਈ ਮੁਹਿੰਮ" ਤਹਿਤ ਖੇਤਰ ਦੇ ਪਿੰਡ  ਬੇਗਮਪੁਰ ਵਿਖੇ 8 ਅਪ੍ਰੈਲ ਨੂੰ ਗ੍ਰਾਮ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਧਾਇਕ ਚੱਢਾ ਦੇ ਨੂਰਪੁਰਬੇਦੀ ਦਫਤਰ ਇੰਚਾਰਜ਼ ਸਤਨਾਮ ਸਿੰਘ ਸੱਤੀ ਗਿੱਲ ਨੇ ਕਿਹਾ ਕਿ ਇਹ ਕੈਂਪ ਸਵੇਰੇ 12 ਵਜੇ ਤੋਂ 6 ਵਜੇ ਤੱਕ ਲਗਾਇਆ ਜਾਵੇਗਾ। ਜਿਸ ਚ ਹਲਕਾ ਵਿਧਾਇਕ ਚੱਢਾ ਦੇ ਹੁਕਮਾਂ ਤਹਿਤ ਭੇਜੀ ਗਈ ਟੀਮ ਵਲੋਂ ਲੋਕਾਂ ਨੂੰ ਪਿੰਡ ਜਾ ਜਾਕੇ ਵੱਖ-ਵੱਖ ਸਹੂਲਤਾਂ ਜਿਵੇਂ ਕਿ ਅੱਖਾਂ ਦੇ ਆਪਰੇਸ਼ਨ ਦੀ ਰਜਿਸਟਰੇਸ਼ਨ, ਮੁੱਖ ਮੰਤਰੀ ਸਗਨ ਸਕੀਮ , ਆਯੁਸ਼ਮਾਨ ਕਾਰਡ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਆਭਾ ਕਾਰਡ, ਵੋਟਰ ਕਾਰਡ ਅਪਡੇਸ਼ਨ, ਆਧਾਰ ਕਾਰਡ ਬਣਾਉਣ, ਈਸ਼ਰਮ ਕਾਰਡ , ਪੈਨ ਕਾਰਡ, ਡਰਾਈਵਿੰਗ ਲਾਈਸੈਂਸ, ਪੀਐਮ ਕਿਸਾਨ ਕਾਰਡ ਬਣਾਉਣ ਦੇ ਨਾਲ ਨਾਲ ਬੇਸਹਾਰਾ ਤੇ ਬੁਢਾਪਾ ਪੈਨਸ਼ਨ ਲਗਾਉਣ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਇਸ ਲਈ ੳਨ੍ਹਾਂ ਨੇ ਸਮੁੱਚੇ ਪਿੰਡ ਵਾਸੀਆਂ ਤੇ ਹੋਰਨਾਂ ਲੋਕਾਂ ਨੂੰ ਇਸ ਕੈਂਪ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ।

Post a Comment

0 Comments