ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਰੂਪਨਗਰ ਫਰਵਰੀ ਤੇ ਮਾਰਚ ਮਹੀਨੇ ਦੀ ਤਨਖਾਹ ਦੀ ਉਡੀਕ ਵਿੱਚ


ਰੂਪਨਗਰ  03 ਅਪ੍ਰੈਲ  (ਜੋਗਿੰਦਰ ਰਾਣਾ)- ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਰੂਪਨਗਰ ਦੇ ਕਰਮਚਾਰੀ ਫਰਵਰੀ ਮਹੀਨਾ 2025 ਦੀ ਤਨਖਾਹ ਦੀ ਅੱਜ ਵੀ ਉਡੀਕ ਵਿੱਚ ਹੈ। ਵਿਭਾਗ ਵੱਲੋ ਤਨਖਾਹ ਦਾ ਬਜਟ ਅਜੇ ਤੱਕ ਵੀ ਦਫਤਰ ਨੂੰ ਜਾਰੀ ਨਾ ਕਰਨ ਕਾਰਨ ਦਫਤਰੀ ਕਰਮਚਾਰੀਆਂ ਵਿੱਚ ਰੋਸ ਹੈ। ਤਨਖਾਹ ਨਾ ਮਿਲਣ ਕਾਰਨ ਘਰੇਲੂ ਰੋਜਾਨਾ ਦਾ ਖਰਚ ਅਤੇ ਹੋਰ ਜ਼ਰੂਰੀ ਖਰਚੇ ਕਰਨ ਵਿੱਚ ਬਹੁਤ ਸਾਰੀਆ ਮੁਸਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਵੱਲੋ ਫਰਵਰੀ ਮਹੀਨੇ ਦੀ ਤਨਖਾਹ ਮਾਰਚ ਮਹੀਨੇ ਤੇ ਅੰਤ ਤੱਕ ਵੀ ਨਹੀ ਦਿੱਤੀ ਜਾ ਸਕੀ। ਯੂਨੀਅਨ ਵੱਲੋਂ ਇਸ ਸਬੰਧੀ ਸਰਕਾਰ ਤੋ ਮੰਗ ਹੈ ਕਿ ਦਫਤਰ ਨੂੰ ਤੁਰੰਤ ਬਜਟ ਜਾਰੀ ਕੀਤਾ ਜਾਵੇ ਤਾ ਜੋ ਕਰਮਚਾਰੀਆਂ ਦੀ ਤਨਖਾਹ ਡਰਾਅ ਕਰਵਾਈ ਜਾ ਸਕੇ। ਇਸ ਮੌਕੇ ਸ੍ਰੀ ਅਮਰਜੀਤ ਸਿੰਘ, ਮਧੂ ਸੂਦਨ ਸ਼ਰਮਾ, ਰਾਘਵਨ ਗਾਚਲੀ, ਸ੍ਰੀ ਹਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸ੍ਰੀਮਤੀ ਪ੍ਰਿੰਆਂਕਾ ਸ਼ਰਮਾ, ਵਿਪਨਦੀਪ ਸਿੰਘ, ਸਤਿੰਦਰਪਾਲ ਸਿੰਘ, ਤੇਜਵੀਰ ਸਿੰਘ ਆਦਿ ਹਾਜ਼ਰ ਸਨ।

Post a Comment

0 Comments