ਜ਼ੀ.ਟੀ.ਬੀ ਸਕੂਲ ਹਜ਼ਾਰਾ ਵਿਖੇ ਮੌਕ-ਡਰਿਲ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ


ਅਮਰਜੀਤ ਸਿੰਘ ਜੰਡੂ ਸਿੰਘਾ-
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਕਮਾਂਡਿੰਗ ਅਫਸਰ ਕੈਪਟਨ ਮਨੀਸ਼ ਕੁਮਾਰ ਦੀ ਅਗਵਾਈ ਹੇਠ ਕੇਸ਼ਵ ਪਾਠਕ ਦੁਆਰਾ ਮੌਕ-ਡਰਿਲ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਸਮੇਂ 200 ਦੇ ਕਰੀਬ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਕਮਾਂਡਿੰਗ ਅਫਸਰ ਤੋਂ ਜੰਗੀ ਅਭਿਆਸ ਸਮੇਂ ਵਰਤੀਆਂ ਜਾਂਦੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਬੱਚਿਆਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਆਪਣੇ ਅੰਦਰ ਲੜਾਈ ਦੇ ਡਰ ਨੂੰ ਖਤਮ ਕਰਨ ਲਈ ਕਿਹਾ। ਇਸ ਸਮੇਂ ਹਾਜ਼ਰ ਐਨ.ਸੀ.ਸੀ. ਕੈਡਿਟਸ ਨੇ ਬਚਾਅ ਸਮੇਂ ਕੀਤੇ ਜਾਂਦੇ ਕਾਰਜਾਂ ਨੂੰ ਆਪਣੀਆਂ ਕਿਰਿਆਤਮਕ ਵਿਧੀਆਂ ਦੁਆਰਾ ਬਾਕੀ ਵਿਦਿਆਰਥੀਆਂ ਸਾਹਮਣੇ ਪੇਸ਼ ਕੀਤਾ। ਇਸ ਮੌਕੇ ਤੇ ਸਕੂਲ ਦੇ ਸਕੱਤਰ ਸੁਰਜੀਤ ਸਿੰਘ ਚੀਮਾ, ਡਾਇਰੈਕਟਰ ਨਿਸ਼ਾ ਮੜੀਆ ਅਤੇ ਪ੍ਰਿੰਸੀਪਲ ਅਮਿਤਾਲ ਕੌਰ ਵੀ ਹਾਜ਼ਰ ਸਨ। ਸਕੂਲ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਨੇ ਵੀ ਬੱਚਿਆਂ ਨੂੰ ਜੰਗੀ ਅਭਿਆਸ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਸਾਡੇ ਵੀਰ ਜਵਾਨ ਜੋ ਸਰਹੱਦ ਤੇ ਬੈਠੇ ਸਾਡੀ ਰੱਖਿਆ ਕਰਦੇ ਹਨ ਅਤੇ ਬਹਾਦਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਤਿਆਰ-ਬਰ-ਤਿਆਰ ਹਨ। ਸਾਨੂੰ ਸਭ ਨੂੰ ਆਪਣੇ ਦੇਸ਼ ਅਤੇ ਦੇਸ਼ ਵਾਸੀਆਂ ਦੀ ਰੱਖਿਆ ਦੇ ਲਈ ਪਰਮਾਤਮਾ ਅੱਗੇ ਰਲ-ਮਿਲ ਕੇ ਅਰਦਾਸ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਉਨ੍ਹਾਂ ਆਏ ਹੋਏ ਕਮਾਂਡਿੰਗ ਅਫਸਰ ਕੇਸ਼ਵ ਪਾਠਕ ਦਾ ਵੀ ਧੰਨਵਾਦ ਕੀਤਾ।


Post a Comment

0 Comments