ਸੰਤ ਕ੍ਰਿਸ਼ਨ ਨਾਥ ਜੀ ਡੇਰਾ ਚਹੇੜੂ ਵਲੋਂ 51 ਹਜ਼ਾਰ ਰੁਪਏ ਦੀ ਰਾਸ਼ੀ ਕੀਤੀ ਭੇਟ
ਜਲੰਧਰ, 25 ਜੁਲਾਈ (ਅਮਰਜੀਤ ਸਿੰਘ)- ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਪਾਰਸ ਨਾਥ ਜੀ ਪਿੰਡ ਨੰਗਲ (ਖੇੜਾ) ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਨਵੇਂ ਨਿਰਮਾਣ ਕਾਰਜਾਂ ਦਾ ਸ਼ੁੱਭ ਆਰੰਭ ਸਤਿਕਾਰਯੋਗ ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਮੁੱਖ ਗੱਦੀਨਸ਼ੀਨ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਾਲਿਆਂ ਨੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ। ਸੰਤ ਕਿ੍ਸ਼ਨ ਨਾਥ ਜੀ ਵੱਲੋਂ ਇਨ੍ਹਾਂ ਨਵ ਉਸਾਰੀ ਦੇ ਕਾਰਜ਼ਾਂ ਲਈ ਡੇਰਾ ਚਹੇੜੂ ਦੀ ਤਰਫੋਂ 51 ਹਜ਼ਾਰ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ। ਇਸ ਮੌਕੇ ਤੇ ਡੇਰਾ ਸੰਤ ਪਾਰਸ ਨਾਥ ਜੀ ਨੰਗਲ ਖੇੜਾ ਦੇ ਗੱਦੀ ਨਸ਼ੀਨ ਸੰਤ ਟਹਿਲ ਨਾਥ, ਬੀਬੀ ਆਸ਼ਾ ਦੇਵੀ, ਬੇਟੇ ਮੁਕੇਸ਼ ਨਾਥ ਗੋਲਡੀ ਹਾਜ਼ਰ ਸਨ। ਇਸ ਮੌਕੇ ਤੇ ਸੰਤ ਕ੍ਰਿਸ਼ਨ ਨਾਥ ਜੀ ਨੇ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਸੰਤ ਪਾਰਸ ਨਾਥ ਜੀ ਇੱਕ ਉੱਚ ਕੋਟੀ ਦੇ ਸੰਤ ਮਹਾਂਪੁਰਸ਼ ਸਨ, ਜਿਨ੍ਹਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਲੋਕਾਂ ਦੀਆਂ ਬਰੂਹਾਂ ਤੱਕ ਲੈ ਕੇ ਜਾਣ ਲਈ ਵੱਡਾ ਯੋਗਦਾਨ ਪਾਇਆ ਅਤੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਿਆ।
ਇਸ ਮੌਕੇ ਡੇਰਾ ਚਹੇੜੂ ਤੋਂ ਹੈੱਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ, ਭਾਈ ਮੰਗਤ ਰਾਮ ਮਹਿਮੀ, ਸੈਕਟਰੀ ਕਮਲਜੀਤ ਖੋਥੜਾਂ, ਧਰਮਪਾਲ ਕਲੇਰ, ਸੇਵਾਦਾਰ ਭੁੱਲਾ ਰਾਮ ਸੁਮਨ, ਅਮਰਜੀਤ ਸਿੰਘ ਸਾਬਕਾ ਸਰਪੰਚ ਨੰਗਲ ਖੇੜਾ, ਚੰਚਲ ਰਾਮ ਸਾਬਕਾ ਸਰਪੰਚ, ਬੀਬੀ ਪਰਮਜੀਤ ਕੌਰ ਸਰਪੰਚ, ਪ੍ਰਵੀਨ ਕੁਮਾਰ, ਖੁਸ਼ੀ ਰਾਮ ਪਾਲ ਨੰਗਲ ਕਰਾਰ ਖਾਂ, ਮੋਹਨ ਲਾਲ ਰੁੜਕੀ ਧੀਣਪੁਰਾ,ਪਰਮਜੀਤ ਪੰਮਾ ਨੰਗਲ ਕਰਾਰ ਖਾਂ, ਰੇਸ਼ਮ ਲਾਲ ਤਰਖਾਣ ਮਜਾਰਾ, ਠੇਕੇਦਾਰ ਮੋਹਨ ਲਾਲ ਮੇਹਟਾਂ ਅਤੇ ਦਲੇਰ ਚੰਦ ਬਜੂਹਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।


0 Comments