ਸ. ਸੁਖਦੇਵ ਸਿੰਘ ਮੈਨੇਜਿੰਗ ਡਾਇਰੈਕਟਰ ਐਜੀ ਇਨਫਰਾ ਲਿਮਿਟੇਡ
ਜਲੰਧਰ, 06 ਸਤੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਇਲਾਕੇ ਦੀ ਵੱਡੀ ਰੀਅਲ ਐਸਟੇਟ ਤੇ ਕੰਸਟਰਕਸ਼ਨ ਕੰਪਨੀ ਏ.ਜੀ.ਆਈ ਇਨਫ਼ਰਾ ਲਿਮਿਟਡ ਵੱਲੋਂ ਆਪਣੀਆਂ ਰਿਹਾਇਸ਼ੀ ਸੋਸਾਇਟੀਆਂ ਵਿੱਚ ਕੂੜਾ ਸੰਭਾਲਣ ਦਾ ਇੱਕ ਨਵਾਂ ਤਰੀਕਾ ਸ਼ੁਰੂ ਕੀਤਾ ਹੈ। ਜਿਸਦੇ ਨਾਲ ਨਾ ਤਾਂ ਬਦਬੂ ਆਉਂਦੀ ਹੈ ਅਤੇ ਨਾ ਹੀ ਗੰਦਗੀ ਫੈਲਦੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ. ਸੁਖਦੇਵ ਸਿੰਘ ਨੇ ਕਿਹਾ “ਅਸੀਂ ਮੰਨਦੇ ਹਾਂ ਕਿ ਸ਼ਹਿਰਾਂ ਦੀ ਤਰੱਕੀ ਉਸੇ ਵੇਲੇ ਸੰਭਵ ਹੁੰਦੀ ਹੈ ਜਦੋਂ ਵਾਤਾਵਰਨ ਦੀ ਸੰਭਾਲ ਤੇ ਸ਼ੁਧਤਾ ਬਰਕਰਾਰ ਹੋਵੇੇ। ਏ.ਜੀ.ਆਈ ਇਨਫ਼ਰਾ ਲਿਮਿਟਿਡ ਇਹ ਕੰਮ ਕਰਕੇ ਜ਼ਿੰਮੇਵਾਰ ਵਿਕਾਸ ਦੀ ਮਿਸਾਲ ਬਣ ਰਹੀ ਹੈ।” ਹਰ ਰੋਜ਼ ਘਰਾਂ ਦਾ ਕੂੜਾ ਇਕੱਠਾ ਕਰਕੇ ਏ.ਜੀ.ਆਈ ਦੇ ਖ਼ਾਸ ਸੈਂਟਰ ਵਿੱਚ ਲਿਆਂਦਾ ਜਾਂਦਾ ਹੈ। ਜਿਥੇ ਕੂੜੇ ਨੂੰ ਸੁੱਕੇ ਤੇ ਗਿੱਲੇ ਹਿੱਸੇ ਵਿੱਚ ਵੰਡਿਆ ਜਾਂਦਾ ਹੈ ਤੇ ਗਿੱਲਾ ਕੂੜਾ 20 ਵੱਡੇ ਖੇਤਾਂ ਵਿੱਚ ਪਾਇਆ ਜਾਂਦਾ ਹੈ, ਜਿਨ੍ਹਾਂ ਵਿੱਚੋਂ ਹਰ ਇੱਕ ਦੀ ਸਮਰੱਥਾ 10 ਟਨ ਹੈ। ਬਦਬੂ ਤੇ ਮੱਛਰਾਂ ਤੋਂ ਬਚਾਉਣ ਲਈ ਇਸ ਗਿੱਲੇ ਕੂੜੇ ਉੱਤੇ ਕੁੱਟੀ ਹੋਈ ਲੱਕੜੀ ਪਾਈ ਜਾਂਦੀ ਹੈ। 7–8 ਮਹੀਨੇ ਬਾਅਦ ਇਹ ਖੱਤੇ ਕੁਦਰਤੀ ਖਾਦ ਦੇਂਦੇ ਹਨ। ਇਹ ਖਾਦ ਸੁਕਾ ਕੇ ਸੋਸਾਇਟੀ ਦੇ ਬਾਗਾਂ ਅਤੇ ਹਰੀਆਲੀ ਵਿੱਚ ਵਰਤੀ ਜਾਂਦੀ ਹੈ। ਖ਼ਾਸ ਗੱਲ ਇਹ ਹੈ ਕਿ ਇਹ ਖਾਦ ਰਿਹਾਇਸ਼ੀਆਂ ਤੇ ਹੋਰ ਚਾਹਵਾਨ ਲੋਕਾਂ ਨੂੰ ਮੁਫ਼ਤ ਵੀ ਦਿੱਤੀ ਜਾਂਦੀ ਹੈ। ਸਾਰੇ ਪ੍ਰੋਜੈਕਟ ਦੀ ਦੇਖਭਾਲ ਟਰੇਨਿੰਗ ਪ੍ਰਾਪਤ ਸਟਾਫ ਕਰਦਾ ਹੈ ਅਤੇ ਸੈਂਟਰ ਨੂੰ ਜਾਲੀ ਨਾਲ ਘੇਰਿਆ ਗਿਆ ਹੈ ਤਾਂ ਜੋ ਕੀੜੇ-ਮਕੌੜੇ ਅੰਦਰ ਨਾ ਜਾ ਸਕਣ।
ਡਾਇਰੈਕਟਰ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਅੱਗੇ ਦਸਿਆ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੋਸਾਇਟੀ ਦਾ ਇੱਕ ਵੀ ਟੁੱਕੜਾ ਕੂੜਾ ਬਾਹਰ ਨਹੀਂ ਸੁੱਟਿਆ ਜਾਂਦਾ। ਇਹ ਏ.ਜੀ.ਆਈ ਇਨਫ਼ਰਾ ਲਿਮਿਟਡ ਦੀ ਪਰੀਆਵਰਨ ਨਾਲ ਜੁੜੀ ਗੰਭੀਰਤਾ ਅਤੇ ਜ਼ਿੰਮੇਵਾਰ ਸ਼ਹਿਰੀ ਜੀਵਨ ਦੀ ਨਵੀਂ ਮਿਸਾਲ ਹੈ। ਉਨ੍ਹਾਂ ਹੋਰਾਂ ਨੂੰ ਵੀ ਅਜਿੱਹੇ ਉਪਰਾਲੇ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ ਤੇ ਸ਼ੁੱਧ ਬਣਾਇਆ ਜਾ ਸਕੇ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਵੀ ਅਪੀਲ ਕੀਤੀ ਹੈ।
.jpg)
0 Comments