ਡੇਰਾ ਚਿਹੇੜੂ ਵਿਖੇ ਨਤਮਸਤਕ ਹੋਏ, ਬਸਪਾ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਸੰਤ ਕਿ੍ਸ਼ਨ ਨਾਥ ਮਹਾਰਾਜ ਜੀ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ

ਪੰਜਾਬ ਪ੍ਰਧਾਨ ਬਸਪਾ ਅਵਤਾਰ ਸਿੰਘ ਕਰੀਮਪੁਰੀ ਦਾ ਸਨਮਾਨ ਕਰਦੇ ਸੰਤ ਕਿ੍ਰਸ਼ਨ ਨਾਥ ਜੀ ਚਹੇੜੂ ਵਾਲੇ। 

ਜਲੰਧਰ, 25 ਸਤੰਬਰ (ਅਮਰਜੀਤ ਸਿੰਘ)-
ਡੇਰਾ ਚਿਹੇੜੂ ਵਿਖੇ ਨਤਮਸਤਕ ਹੋਣ ਲਈ ਬਸਪਾ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਤੇ ਫਗਵਾੜਾ ਬਸਪਾ ਯੂਨਿਟ ਦੇ ਅਹੁੱਦੇਦਾਰ ਡੇਰਾ ਚਹੇੜੂ ਵਿਖੇ ਪੁੱਜੇ। ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਤੇ ਸਾਥੀਆਂ ਨੇ ਜਿਥੇ ਡੇਰਾ ਚਹੇੜੂ ਵਿਖੇ ਨਤਮਸਤਕ ਹੋਏ ਉਥੇ ਉਨ੍ਹਾਂ ਡੇਰੇ ਦੇ ਮੁੱਖ ਸੰਚਾਲਕ ਸ਼੍ਰੀਮਾਨ ਸੰਤ ਬਾਬਾ ਕ੍ਰਿਸ਼ਨ ਨਾਥ ਮਹਾਰਾਜ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਜੀ ਅਤੇ ਡੇਰਾ ਚਹੇੜੂ ਦੀ ਸਮੂਹ ਮੈਂਨੇਜ਼ਮੈਂਟ ਨੇ ਬਸਪਾ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਤੇ ਸਾਥੀਆਂ ਦਾ ਸਨਮਾਨ ਵੀ ਕੀਤਾ।



Post a Comment

0 Comments