
ਅਮਰਜੀਤ ਸਿੰਘ ਜੰਡੂ ਸਿੰਘਾ- ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਵਿਦਿਆਰਥੀਆਂ ਨੇ ਸਕੂਲ ਗੇਮਸ ਐਂਡ ਐਕਟੀਵਿਟੀ ਡਿਵੈਲਪਮੈਂਟ ਫੈਡਰੇਸ਼ਨ ਵਲੋਂ ਨੈਸ਼ਨਲ ਚੈਂਪੀਅਨਸ਼ਿਪ 2025 ਜੋ ਕਿ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ਼੍ਰੀ ਆਨੰਦਪੁਰ ਸਾਹਿਬ ਵਿਖੇ ਬੀਤੇ ਦਿਨ 12 ਸਿਤੰਬਰ ਤੋਂ 14 ਸਤੰਬਰ ਤੱਕ ਹੋਈ, ਵਿਚ ਹਿੱਸਾ ਲੈਂਦੇ ਹੋਏ, ਖੇਡ ਮੁਕਾਬਲਿਆਂ ਵਿੱਚ ਖੇਡਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾਂ ਖੇਡ ਮੁਕਾਬਲਿਆਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਫਿਰੋਜ਼ਪੁਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਟੀਮਾਂ ਦੇ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ਕੁੱਲ 18 ਟੀਮਾਂ ਦੇ ਕੜੇ ਮੁਕਾਬਲਿਆਂ ਵਿੱਚ ਜ਼ੀ.ਟੀ.ਬੀ ਸਕੂਲ ਦੇ ਵਿਦਿਆਰਥੀਆਂ ਨੇ ਅੰਡਰ-17 ਵਾਲੀਵਾਲ ਵਿੱਚ ਜਗਜੋਤ ਸਿੰਘ, ਬਲਰਾਜ ਸਿੰਘ, ਤਨਵੀਰ ਸਿੰਘ, ਸੁਖਜੀਤ ਸਿੰਘ, ਹਰਸਿਮਰਨ ਸਿੰਘ, ਹਰਮੀਤ ਸਿੰਘ ਅਤੇ ਫੁੱਟਬਾਲ ਅੰਡਰ-14 ਮੁਕਾਬਲਿਆਂ ਵਿੱਚ ਆਰਵ ਅਰੋੜਾ, ਅਮ੍ਰਿਤਪਾਲ ਸਿੰਘ, ਹਾਰਦਿਕ ਸ਼ਰਮਾਂ, ਕਾਰਤਿਕ, ਗੁਰਜਾਪ ਸਿੰਘ, ਅਮਨਦੀਪ ਸਿੰਘ, ਜੋਤਦੀਪ ਸਿੰਘ, ਕਰਨਜੋਤ ਸਿੰਘ ਅਤੇ ਗੁਰਵੀਰ ਸਿੰਘ ਨੇ ਹਿੱਸਾ ਲੈ ਕੇ ਰਨਰ-ਅੱਪ ਟਰਾਫੀਆਂ ਹਾਸਲ ਕੀਤੀਆਂ। ਸਕੂਲ ਸਕੱਤਰ ਸੁਰਜੀਤ ਸਿੰਘ ਚੀਮਾ, ਟਰੱਸਟੀ ਜਸਵਿੰਦਰ ਸਿੰਘ, ਡਾਇਰੈਕਟਰ ਨਿਸ਼ਾ ਮੜ੍ਹੀਆਂ ਅਤੇ ਪ੍ਰਿੰਸੀਪਲ ਅਮਿਤਾਲ ਕੌਰ ਨੇ ਮੈਨੇਜਰ ਵਿਸ਼ਾਲ ਕੁਮਾਰ ਅਤੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਖਿਡਾਰੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਤੇ ਮਾਪਿਆਂ ਨੂੰ ਨਾਲ ਹੀ ਇਹ ਅਪੀਲ ਵੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਤਾਂ ਜੋ ਸਕੂਲ ਬੱਚਿਆਂ ਨੂੰ ਖੇਡ ਮੈਦਾਨ ਵਿੱਚ ਉਤਾਰ ਕੇ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੇ।
0 Comments