ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਪਤਾਰਾ ਜਲੰਧਰ ਵਿਖੇ ਦੁਸਹਿਰਾ ਪੁਰਬ ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ, ਰਾਮ ਲੀਲਾ ਦੁਸਹਿਰਾ ਕਲੱਬ ਪਿੰਡ ਪਤਾਰਾ ਦੇ ਸਮੂਹ ਮੈਂਬਰਾਂ ਦੀ ਨਿਗਰਾਨੀ ਹੇਠ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ। ਦੁਸਹਿਰਾ ਉਤਸਵ ਮੌਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ, ਸ਼੍ਰੀ ਲਸ਼ਮਣ ਜੀ, ਮਾਤਾ ਸੀਤਾ ਜੀ, ਸ਼੍ਰੀ ਹਨੂੰਮਾਨ ਜੀ, ਭਗਵਾਨ ਸ਼ਿਵ ਜੀ ਤੇ ਮਾਤਾ ਪਾਰਵਤੀ ਜੀ, ਰਾਵਣ, ਮੇਘਨਾਥ, ਕੁੰਭਕਰਨ, ਸ਼੍ਰੀ ਹਨੂੰਮਾਨ ਸੈਨਾਂ, ਸੁਘਰੀਵ, ਬਾਲੀ ਦੀਆਂ ਸੁੰਦਰ ਝਾਕੀਆਂ ਦੀ ਸਾਰੇ ਪਿੰਡ ਪਤਾਰਾ ਵਿੱਚ ਪ੍ਰਕਰਮਾਂ ਕੀਤੀ ਗਈ ਉਪਰੰਤ ਸਰਕਾਰੀ ਸਕੂਲ ਦੀ ਗਰਾਂਉਡ ਵਿੱਚ ਸ਼੍ਰੀ ਰਾਮ ਚੰਦਰ ਜੀ ਤੇ ਰਾਵਣ ਸੈਨਾਂ ਵਿੱਚ ਯੁੱਧ ਹੋਣ ਉਪਰੰਤ ਰਾਵਣ ਦੇ ਪੁੱਤਲੇ ਨੂੰ ਅਗਨੀ ਦੇਣ ਦੀ ਰਸਮ ਮੁੱਖ ਮਹਿਮਾਨ ਸਮਾਜ ਸੇਵਕ ਸੁਖਮਨ ਸਿੰਘ ਧਨੋਆ, ਅਰੁੱਨ ਸ਼ਰਮਾਂ ਪ੍ਰਧਾਨ ਸ਼੍ਰੀ ਦੁਰਗਾ ਲੰਗਰ ਪ੍ਰਬੰਧਕ ਕਮੇਟੀ ਨੰਗਲ ਫਹਿਹ ਖਾਂ ਪਿੰਡ ਚਾਂਦਪੁਰ ਵੱਲੋਂ ਨਿਭਾਈ ਗਈ। ਇਹ ਦੁਸਹਿਰਾ ਦੇਖਣ ਲਈ ਸਰਕਲ ਪਤਾਰਾ ਦੇ ਲਾਗਲੇ ਪਿੰਡਾਂ ਤੋਂ ਲੋਕਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ। ਇਸ ਮੌਕੇ ਤੇ ਸ਼ਿਵ ਮੰਦਿਰ ਪ੍ਰਧਾਨ ਅਸ਼ਵਨੀ ਸ਼ਰਮਾਂ, ਚੇਅਰਮੈਨ ਸੁਸ਼ੀਲ ਮਹਿਤਾ, ਰਾਮ ਲੀਲਾ ਪ੍ਰਧਾਨ ਵਿਜੈ ਟੋਨੀ, ਸਰਪੰਚ ਸੰਦੀਪ ਵਰਮਾ, ਕੈਸ਼ੀਅਰ ਸ਼ੁਭਮ, ਮਨਦੀਪ ਵਰਮਾ, ਸ਼ਾਮ ਸੁੰਦਰ, ਡਿੰਪਲ, ਅਮਰਜੀਤ, ਅਮਨ ਮਨੀਲਾ, ਨੀਰਜ ਸ਼ਰਮਾ, ਲਖਵਿੰਦਰ ਲੱਖੀ, ਧਰਮਵੀਰ, ਹੈਪੀ, ਨੀਟੂ, ਸੰਤੋਸ਼, ਤੁਲਸੀ, ਜਸਕਰਨ, ਰਘੁਵੀਰ, ਦਵਿੰਦਰ, ਹਰਜਿੰਦਰ ਮਿੰਟੂ, ਸੌਰਵ, ਬਿੰਦੁ ਬੈਂਸ, ਨੀਰਜ ਬਾਵਾ, ਗੁਲਾਬ, ਰਵੀ, ਬਲਰਾਮ, ਕੇਸ਼ਾ, ਦੀਪੂ, ਜੀਤਾ ਤੇ ਹੋਰ ਹਾਜ਼ਰ ਸਨ।
0 Comments