ਪੈਨਸ਼ਨਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਣੇ ਬਖਸ਼ੀ ਸਿੰਘ ਸਿੱਧੂ


ਜਲੰਧਰ : ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਚੇਅਰਮੈਨ ਮੂਲ ਚੰਦ ਸਰਹਾਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਜ਼ਿਲਿ੍ਹਆਂ ’ਚ ਜਥੇਬੰਦੀ ਦੀਆਂ ਚੋਣਾਂ ਬਾਰੇ ਵਿਚਾਰ ਕੀਤਾ ਗਿਆ। ਇਸ ਮੀਟਿੰਗ ’ਚ ਸੂਬਾ ਪ੍ਰਧਾਨ ਸੁਰਜੀਤ ਸਿੰਘ ਗਗੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਤੇ ਜ਼ਿਲ੍ਹਾ ਜਲੰਧਰ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਚੋਣ ਦੌਰਾਨ ਮੂਲ ਚੰਦ ਸਰਹਾਲੀ ਚੇਅਰਮੈਨ, ਬਖਸ਼ੀ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ, ਰਾਮ ਪ੍ਰਕਾਸ਼ ਜ਼ਿਲ੍ਹਾ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਹੀਰ, ਮੀਤ ਪ੍ਰਧਾਨ ਮਾਸਟਰ ਰਤਨ ਸਿੰਘ ਤੇ ਗੁਰਮੇਲ ਕੌਰ ਫੁੱਗਲਾਣਾ, ਜੁਆਇੰਟ ਸਕੱਤਰ ਪਰਮਜੀਤ ਸਿੰਘ ਸਿੱਧੂ ਤੇ ਵੈਰਾਗੀ ਸਿੰਘ, ਵਿੱਤ ਸਕੱਤਰ ਡਾ. ਪਰਮਜੀਤ ਸਿੰਘ ਪ੍ਰੀਤਮ, ਦਫਤਰ ਸਕੱਤਰ ਸੋਮਨਾਥ ਚੁੱਣੇ ਗਏ। ਸੂਬਾ ਪ੍ਰਧਾਨ ਸੁਰਜੀਤ ਸਿੰਘ ਗਗੜਾ ਨੇ ਜਾਣਕਾਰੀ ਦਿੱਤੀ ਕਿ 28 ਜਨਵਰੀ ਨੂੰ ਮੋਗਾ ਵਿਖੇ ਸੁਬਾਈ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ’ਚ ਸੂਬਾ ਜਨਰਲ ਇਜਲਾਸ ਜਿਹੜਾ 8 ਫਰਵਰੀ 2026 ਨੂੰ ਮੋਗਾ ’ਚ ਹੋ ਰਿਹਾ ਹੈ, ਉਸਦੇ ਬਾਰੇ ਵਿਚਾਰ ਕੀਤੀ ਜਾਵੇਗੀ। ਇਸੇ ਤਰ੍ਹਾਂ 25-26 ਫਰਵਰੀ ਨੂੰ ਕੌਮੀ ਇਜਲਾਸ ਜੋ ਕੁਰੂਕਸ਼ੇਤਰ ਵਿਖੇ ਹੋ ਰਿਹਾ ਹੈ, ਉਸ ’ਚ ਸ਼ਾਮਲ ਹੋਣ ਵਾਲੇ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ। ਮੈਂਬਰਸ਼ਿਪ ਦੇ ਅਧਾਰ ’ਤੇ ਡੈਲੀਗੇਟ ਚੁੱਣੇ ਜਾਣਗੇ। ਇਸ ਮੌਕੇ ਤੇ ਸਮੂਹ ਮੈਂਬਰਾਂ ਵੱਲੋਂ ਪਿਛਲੇ ਸਮੇਂ ਦੋਰਾਨ ਇਸ ਸੰਸਾਰ ਤੋਂ ਚਲੇ ਗਏ ਸਾਥੀਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਦੋ ਮਿੰਨਟ ਦਾ ਮੋਨ੍ਹ ਰੇਖਿਆ ਗਿਆ। 



Post a Comment

0 Comments