ਡੇਰਾ ਗੁਰਦੁਆਰਾ ਸੰਤ ਸਾਗਰ ਚਾਹਵਾਲਾ ਪਿੰਡ ਜੌਹਲਾ ਵਿਖੇ 110ਵੀਂ ਸਾਲਾਨਾ ਬਰਸੀ ਅਤੇ ਗੁਰਮਤਿ ਸਮਾਗਮ 8 ਫਰਵਰੀ ਦਿਨ ਐਤਵਾਰ ਨੂੰ


ਅਮਰਜੀਤ ਸਿੰਘ ਜੰਡੂ ਸਿੰਘਾ-
ਮਹਾਨ ਤਪੱਸਵੀ ਸੰਤ ਬਾਬਾ ਕਪੂਰ ਸਿੰਘ ਨਿਰਬਾਣ ਜੀ ਦੀ ਨਿੱਘੀ ਯਾਦ ਵਿੱਚ ਡੇਰਾ ਗੁਰਦੁਆਰਾ ਸੰਤ ਸਾਗਰ (ਚਾਹਵਾਲਾ), ਪਿੰਡ ਜੌਹਲਾ (ਜਲੰਧਰ) ਵਿਖੇ 110ਵੀਂ ਸਾਲਾਨਾ ਬਰਸੀ ਅਤੇ ਗੁਰਮਤਿ ਸਮਾਗਮ 8 ਫਰਵਰੀ ਦਿਨ ਐਤਵਾਰ ਨੂੰ ਡੇਰੇ ਦੇ ਮੁੱਖ ਸੇਵਾਦਾਰ ਸੰਤ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 8 ਫਰਵਰੀ ਦਿਨ ਐਤਵਾਰ ਨੂੰ ਮਨਾਏ ਜਾ ਰਹੇ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਸੰਤ ਹਰਜਿੰਦਰ ਸਿੰਘ ਜੀ ਨੇ ਦਸਿਆ ਕਿ ਇਨ੍ਹਾਂ ਤਿੰਨ ਦਿਨਾਂ ਸਮਾਗਮਾਂ ਦੇ ਸਬੰਧ ਵਿੱਚ ਅੱਜ 6 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਏ ਹਨ। ਜਿਨ੍ਹਾਂ ਦੇ ਭੋਗ 8 ਫਰਵਰੀ ਦਿਨ ਐਤਵਾਰ ਨੂੰ ਸਵੇਰੇ ਪਾਏ ਜਾਣਗੇ ਉਪਰੰਤ ਮਹਾਨ ਗੁਰਮਤਿ ਸਮਾਗਮ ਕਰਵਾਏ ਜਾਣਗੇ। ਜਿਸ ਵਿੱਚ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ (ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ), ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਹੈੱਡ ਗ੍ਰੰਥੀ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ, ਭਾਈ ਰਵਿੰਦਰ ਸਿੰਘ ਜੀ (ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ), ਭਾਈ ਬਲਦੇਵ ਸਿੰਘ ਜੀ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਗਿਆਨੀ ਭਗਵਾਨ ਸਿੰਘ ਜੀ ਜੌਹਲ (ਪੰਥਕ ਵਿਦਵਾਨ), ਭਾਈ ਜਗਜੀਵਨ ਸਿੰਘ ਜੀ (ਜਲੰਧਰ ਵਾਲੇ) ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਸੰਤ ਹਰਜਿੰਦਰ ਸਿੰਘ ਜੀ ਨੇ ਦਸਿਆ ਕਿ ਇਸ ਸਮਾਗਮ ਮੌਕੇ ਤੇ ਹੋਰ ਵੱਖ-ਵੱਖ ਸੰਪ੍ਰਦਾਵਾਂ ਦੇ ਸੰਤ ਮਹਾਂਪੁਰਸ਼/ਪੰਥਕ ਵਿਦਵਾਨ ਵੀ ਸਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। 

           ਇਨ੍ਹਾਂ ਸਮਾਗਮਾਂ ਮੌਕੇ ਤੇ ਸਮੂਹ ਸੰਗਤਾਂ ਵਲੋਂ ਸਰਬੱਤ ਦੇ ਭਲੇ ਹਿੱਤ ਕੀਤੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਵੀ 8 ਫਰਵਰੀ, ਐਤਵਾਰ ਸਵੇਰੇ 9.00 ਵਜੇ ਪਾਏ ਜਾਣਗੇ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ। ਜਿਸ ਵਿੱਚ ਡਾ. ਉਂਕਾਰ ਸ਼ਰਮਾਂ, ਡਾ. ਕੰਗਣਾ (ਹੋਮਿਓਪੈਥਿਕ) ਅਤੇ ਬੋਲੀਨਾ ਲੇਬੋਰਟਰੀ ਵਾਲੇ ਟੈਸਟਾਂ ਦੀ ਸੇਵਾ ਨਿਭਾਉਣਗੇ। ਸੰਤ ਬਾਬਾ ਹਰਜਿੰਦਰ ਸਿੰਘ ਚਾਹ ਵਾਲਿਆਂ ਨੇ ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।


Post a Comment

0 Comments