ਡੀ.ਐਸ.ਪੀ ਜਸ਼ਨਦੀਪ ਸਿੰਘ ਮਾਨ ਵੱਲੋਂ ਖ਼ਾਲਸਾ ਸਕੂਲ ਦੇ ਐਨ.ਸੀ.ਸੀ ਕੈਡਿਟਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ
ਸ਼੍ਰੀ ਅਨੰਦਪੁਰ ਸਾਹਿਬ, 19 ਫਰਵਰੀ (ਜੋਗਿੰਦਰ ਰਾਣਾ/ਦਰਸ਼ ਰਾਣਾ)- ਡੀਐਸਪੀ ਜਸ਼ਨਦੀਪ ਸਿੰਘ ਮਾਨ ਵੱਲੋਂ ਗਣਤੰਤਰ ਦਿਵਸ 2026 ਦੀ ਪਰੇਡ ਦੇ ਵਿੱਚ ਭਾਗ ਲੈਣ ਵਾਲੇ ਕੈਡਿਟਾਂ ਦਾ ਅੱਜ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਡੀਐਸਪੀ ਜਸ਼ਨਦੀਪ ਸਿੰਘ ਮਾਨ ਵੱਲੋਂ ਗਣਤੰਤਰ ਦਿਵਸ 2026 ਦੇ ਮੌਕੇ ਸਬ ਡਿਵੀਜ਼ਨ ਪੱਧਰ ਉੱਤੇ ਮਾਰਚ ਪਾਸਟ ਵਿੱਚ ਭਾਗ ਲੈਣ ਵਾਲੇ ਪਲਾਟੂਨ ਕਮਾਂਡਰਾਂ ਨੂੰ ਆਪਣੇ ਦਫਤਰ ਬੁਲਾ ਕੇ ਸਨਮਾਨਿਤ ਕੀਤਾ ਗਿਆ। ਡੀਐਸਪੀ ਜਸ਼ਨਦੀਪ ਸਿੰਘ ਮਾਨ ਨੇ ਕੈਡਿਟਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਨੂੰ ਆਪਣਾ ਨਿਸ਼ਾਨਾਂ ਮਿੱਥ ਕੇ ਉਸ ਦੀ ਪ੍ਰਾਪਤੀ ਲਈ ਹੁਣ ਤੋਂ ਹੀ ਕੋਸ਼ਿਸ਼ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਕੈਡਿਟਾਂ ਦਾ ਅਨੁਸ਼ਾਸਨ ਅਤੇ ਪਰੇਡ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ। ਉਹਨਾਂ ਕੈਡਿਟਾਂ ਨੂੰ ਕਿਹਾ ਕਿ ਜੇਕਰ ਉਹ ਕਿਸੇ ਵੀ ਤਰਾਂ ਦੀ ਅਗਵਾਈ ਦੀ ਜਰੂਰਤ ਸਮਝਦੇ ਹਨ ਤਾ ਉਹ ਡੀਐਸਪੀ ਦਫ਼ਤਰ ਆ ਕੇ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਚੀਫ਼ ਅਫ਼ਸਰ ਰਣਜੀਤ ਸਿੰਘ ਨੇ ਡੀਐਸਪੀ ਜਸ਼ਨਦੀਪ ਸਿੰਘ ਮਾਨ ਵੱਲੋਂ ਕੀਤੀ ਇਸ ਨਿਵੇਕਲੀ ਪਹਿਲ ਦਾ ਭਰਪੂਰ ਸਵਾਗਤ ਕੀਤਾ। ਉਹਨਾਂ ਕਿਹਾ ਕਿ ਇਸ ਤਰਾਂ ਦੀ ਪਹਿਲ ਵਿਦਿਆਰਥੀਆਂ ਦੇ ਲਈ ਮਾਰਗ ਦਰਸ਼ਕ ਅਤੇ ਉਤਸ਼ਾਹ ਵਰਧਕ ਸਾਬਿਤ ਹੋਵੇਗੀ। ਚੀਫ਼ ਅਫ਼ਸਰ ਰਣਜੀਤ ਸਿੰਘ ਵੱਲੋਂ ਡੀਐਸਪੀ ਜਸ਼ਨਦੀਪ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਕੈਡਿਟਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਨਸੀਸੀ ਅਫ਼ਸਰ ਸਰਬਜੀਤ ਸਿੰਘ, ਰਾਜ ਕੁਮਾਰ, ਰੀਡਰ ਸੁਰਿੰਦਰ ਮੋਹਨ ਸਮੇਤ ਵੱਡੀ ਗਿਣਤੀ ਵਿੱਚ ਵੱਖ ਵੱਖ ਸੰਸਥਾਵਾਂ ਦੇ ਕੈਡਿਟ ਅਤੇ ਮਾਤਾ ਪਿਤਾ ਮੌਜੂਦ ਸਨ।

0 Comments