ਜਲੰਧਰ, 17 ਫਰਵਰੀ (ਅਮਰਜੀਤ ਸਿੰਘ)- ਹਰਵਿੰਦਰ ਸਿੰਘ ਆਕਾ ਗੋਨੀ ਢੀਂਡਸਾ ਪਿੰਡ ਚਾਉਂਦਾ ਜਿਲਾ ਸੰਗਰੂਰ ਦਾ ਜੰਮਪਲ ਹੈ ਤੇ ਕਰੀਬ 2022 ਤੋਂ ਯੂ.ਕੇ. ਵਿੱਚ ਰਹਿ ਰਿਹਾ ਹੈ। ਬਚਪਨ ਵਿੱਚ ਗਾਇਕੀ ਦੇ ਸ਼ੋਂਕ ਕਾਰਨ ਹਰਵਿੰਦਰ ਸਿੰਘ ਨੇ ਮੋਹਾਲੀ ਤੇ ਚੰਡੀਗੜ ਦੇ ਕਈ ਸਟੂਡੀਓ ਵਿੱਚ ਮਿਊਜ਼ਿਕ ਦੇ ਉਸਤਾਦਾਂ ਤੋਂ ਸਿੱਖਿਆ ਹਾਸਲ ਕੀਤੀ ਤੇ 2019 ਵਿੱਚ “ਰੱਬ ਦੀ ਰਜਾ“ ਗੀਤ ਨਾਲ ਪੰਜਾਬੀ ਗਾਇਕੀ ਦੀ ਪਾਰੀ ਸ਼ੁਰੂ ਕਰਕੇ ਅੱਜ ਤੱਕ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ। ਹਰਵਿੰਦਰ ਸਿੰਘ ਪਹਿਲੇ ਸਿੰਗਲ ਟਰੈਕ “ਰੱਬ ਦੀ ਰਜਾ“ ਰਾਹੀਂ ਸ਼ੁਰੂਆਤ ਵਿੱਚ ਹੀ ਉਸਨੇ ਆਪਣੀ ਗਾਇਕੀ ਦਾ ਘੇਰਾ ਵਿਸ਼ਾਲ ਕਰ ਲਿਆ।
2020 ਵਿੱਚ ਦੂਜਾ ਗੀਤ “ਬੈਕ ਬਾਈਟਰਸ ਬੈਕ ਬਾਈਟਰਸ“ ਗੀਤਕਾਰ ਜਤਿੰਦਰ ਚਾਉਂਦਾ, ਮਿਊਜ਼ਿਕ ਖੰਨੇ ਵਾਲੇ ਨਾਲ ਫਿਰ ਮਾਰਕੀਟ ਵਿੱਚ ਉਤਾਰਿਆ ਅਤੇ ਤੀਜਾ ਗੀਤ “ਸ਼ਿਕਾਰੀ“ 2021 ਵਿੱਚ ਰਿਲੀਜ਼ ਹੋਣ ਨਾਲ ਅੰਤਰਰਾਸ਼ਟਰੀ ਪੱਧਰ ਤੇ ਉਸਦੀ ਪਹਿਚਾਣ ਵਧੀ। ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ ਤੇ ਨਾਲ ਹੀ ਤੀਸਰਾ ਗੀਤ “ਸ਼ਿਕਾਰੀ“ ਮਿਊਜ਼ਿਕ ਵਿਜੈ ਸਿੰਘ ਫੋਕ ਟੇਪ ਸਟੂਡੀਓ ਵੱਲੋਂ ਸ਼ਿੰਗਾਰਿਆ ਗਿਆ। ਜਿਸ ਨਾਲ ਉਸ ਨੂੰ ਸਰੋਤਿਆਂ ਵੱਲੋਂ ਅੱਗੇ ਨਾਲੋਂ ਵੀ ਜਿਆਦਾ ਪਿਆਰ ਮਿਲਿਆ। ਫਿਰ 2022 ਵਿੱਚ ਮਾਸਟਰ ਐਮ.ਬੀ.ਏ ਬਿਜਨਸ ਮੈਨੇਜਮੈਂਟ ਲਈ ਹਰਵਿੰਦਰ ਸਿੰਘ ਯੂ.ਕੇ. ਚਲਾ ਗਿਆ। ਉੱਥੇ ਵੀ ਪੜਾਈ ਦੇ ਨਾਲ ਨਾਲ ਗਾਇਕੀ ਵਿੱਚ ਸਟੇਜ ਪ੍ਰੋਗਰਾਮਾਂ ਅਤੇ ਨਵੇਂ ਗੀਤ ਬਨਾਉਣ ਵਿੱਚ ਵੀ ਸਰਗਰਮ ਰਿਹਾ।
ਉੱਥੇ ਉਸਨੇ 2 ਰਿਕਾਰਡ ਵਿੱਚ ਵੀ ਗੀਤ ਰਿਕਾਰਡ ਕਰਵਾਏ ਜੋ ਆਉਣ ਵਾਲੇ ਦਿਨਾਂ ਵਿੱਚ ਉਸਨੂੰ ਸਟਾਰ ਗਾਇਕ ਬਣਾਉਣਗੇ। ਮਾਰਤੇ ਫਾਇਰ, ਜਾਦੂਗਰਨੀ, ਬਾਰਡਰ, ਗੱਦਾਰ ਗੀਤ 2 ਰਿਕਾਰਡ ਵਿੱਚ ਮਾਰਕੀਟ ਵਿੱਚ ਹਿੱਟ ਰਹੇ ਹਨ। ਆਉਣ ਵਾਲੇ ਗੀਤਾਂ ਦੀ ਵੀ 2 ਰਿਕਾਰਡ ਵਲੋਂ ਵੀਡਿਓ ਸੂਟਿੰਗ ਕੰਪਲੀਟ ਹੋਣ ਉਪਰੰਤ ਬਹੁਤ ਵੱਡੇ ਪੱਧਰ ਤੇ ਰਿਲੀਜ਼ ਕੀਤਾ ਜਾਵੇਗਾ। ਉਮੀਦ ਹੈ ਬਹੁਤ ਜਲਦ ਆਉਣ ਵਾਲੇ ਸਾਰੇ ਗੀਤਾਂ ਨੂੰ ਸਰੋਤੇ ਭਰਵਾਂ ਹੁੰਗਾਰਾ ਦਿੰਦੇ ਹੋਏ ਪਿਆਰ ਦੇਣਗੇ।

0 Comments