ਐਲ.ਪੀ.ਯੂ. ਵਿਖੇ ਅਸ਼ੋਕ ਜੈਨ ਮੈਮੋਰੀਅਲ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਹੋਇਆ ਸ਼ਾਨਦਾਰ ਸਮਾਪਨ



ਫਗਵਾੜਾ 5 ਫਰਵਰੀ (ਸ਼ਿਵ ਕੌੜਾ)-
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਫਗਵਾੜਾ ਵਿਖੇ ਆਯੋਜਿਤ ਸ਼੍ਰੀ ਅਸ਼ੋਕ ਜੈਨ ਮੈਮੋਰੀਅਲ ਜ਼ਿਲ੍ਹਾ ਕਪੂਰਥਲਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਸਮਾਪਨ ਸ਼ਾਨਦਾਰ ਇਨਾਮ ਵੰਡ ਸਮਾਗਮ ਦੇ ਨਾਲ ਹੋਇਆ। ਇਹ ਵੱਕਾਰੀ ਮੁਕਾਬਲਾ ਸਵਰਗੀ ਅਸ਼ੋਕ ਜੈਨ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਨ੍ਹਾਂ ਨੇ ਆਪਣੀ ਪ੍ਰਧਾਨਗੀ ਦੌਰਾਨ ਕਪੂਰਥਲਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦੀ ਨੀਂਹ ਰੱਖੀ। ਕਪੂਰਥਲਾ ਦੇ ਸਵਰਜਪਾਲ ਨੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਦਕਿ ਫਗਵਾੜਾ ਦੇ ਹਰਸ਼ਿਤ ਨੂੰ ਉਪ ਜੇਤੂ ਐਲਾਨਿਆ ਗਿਆ। ਅੰਡਰ-19 ਵਰਗ ਵਿੱਚ ਹਰਸ਼ਿਤ ਫਗਵਾੜਾ ਜੇਤੂ ਅਤੇ ਕਪੂਰਥਲਾ ਦੇ ਉਦੈਬੀਰ ਉਪ ਜੇਤੂ ਰਹੇ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਮਹਿਮਾਨਾਂ ਵਿੱਚ ਸਤਪਾਲ ਕਲੂਚਾ, ਰਾਜਿੰਦਰ ਸ਼ਿੰਗਾਰੀ ਸਟੇਟ ਇੰਚਾਰਜ ਭਾਰਤ ਸਵਾਭਿਮਾਨ ਅਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਸੌਰਭ ਲਖਨਪਾਲ, ਕਾਰਜਕਾਰੀ ਡੀਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਸ਼ਾਮਲ ਹੋਏ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਵਿੱਚ ਚਿਤਰੰਜਨ ਬਾਂਸਲ (ਸਕੱਤਰ-ਈਵੈਂਟਸ) ਅਤੇ ਸਹਿ ਸਕੱਤਰ ਰਾਜਾ ਵੀ ਉਚੇਰੇ ਤੌਰ ਤੇ ਮੌਜੂਦ ਰਹੇ। ਮੁੱਖ ਮਹਿਮਾਨ ਰਿਤਿਨ ਖੰਨਾ ਨੇ ਜੇਤੂਆਂ ਅਤੇ ਉਪ ਜੇਤੂਆਂ ਨੂੰ ਇਨਾਮਾ ਦੀ ਵੰਡ ਕਰਦਿਆਂ ਪ੍ਰਬੰਧਕਾਂ ਦੇ ਸੁਚੱਜੇ ਢੰਗ ਨਾਲ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਨੌਜਵਾਨਾਂ ਨੂੰ ਸਿੱਖਿਆ ਅਤੇ ਖੇਡਾਂ ਦੋਵਾਂ ਰਾਹੀਂ ‘ਚ ਪ੍ਰਤਿਭਾ ਰਾਹੀਂ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਸਾਰੇ ਭਾਗ ਲੈਣ ਵਾਲੇ ਖਿਡਾਰੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ। ਸਮਾਗਮ ਖੇਡ ਭਾਵਨਾ, ਅਨੁਸ਼ਾਸਨ ਅਤੇ ਯਾਦਗਾਰੀ ਪਲਾਂ ਨੂੰ ਛੱਡਦਾ ਸਮਾਪਤ ਹੋਇਆ। ਅਖੀਰ ਵਿੱਚ ਕਪੂਰਥਲਾ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਜੈਨ, ਸਕੱਤਰ ਮਲਕੀਅਤ ਸਿੰਘ ਰਾਗਬੋਤਰਾ, ਉਪ ਪ੍ਰਧਾਨ ਗਗਨਦੀਪ ਸਿੰਘ ਅਤੇ ਮੈਂਬਰ ਜਤਿੰਦਰ ਸਰਦਾਨਾ, ਪ੍ਰਣਵ ਜੈਨ ਤੇ ਮਨਨ ਜੈਨ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Post a Comment

0 Comments