ਹੁਸ਼ਿਆਰਪੁਰ/ਜਲੰਧਰ, 26 ਫਰਵਰੀ (ਅਮਰਜੀਤ ਸਿੰਘ)- ਪਿੰਡ ਸ਼ੇਰਪੁਰ ਢੱਕੋਂ ਵਿਖੇ ਮੌਜੂਦ ਸੰਤ ਬਾਬਾ ਨਰਾਇਣ ਦਾਸ ਜੀ, ਡੇਰਾ ਬਾਬਾ ਕੱਲਰਾਂ ਸ਼ੇਰਪੁਰ ਵਿਖੇ ਸੰਤ ਬਾਬਾ ਅਮਰਦਾਸ ਜੀ, ਸੰਤ ਬਾਬਾ ਰਾਮ ਕ੍ਰਿਸ਼ਨ ਦਾਸ ਜੀ, ਸੰਤ ਬੀਬੀ ਜਵਾਲੀ ਰਾਮ ਜੀ ਦੇ ਸਲਾਨਾ ਬਰਸੀ ਸਮਾਗਮ ਡੇਰੇ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਰਮੇਸ਼ ਦਾਸ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਈ ਵਿੱਚ ਕਰਵਾਏ ਗਏ।
ਇਸ ਮੌਕੇ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਨਾਲ ਅਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾ ਹੁਸ਼ਿਆਰਪੁਰ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਮੁੱਖ ਵੈਦ ਬਲਜਿੰਦਰ ਰਾਮ ਦੀ ਵਿਸ਼ੇਸ਼ ਅਗਵਾਈ ਵਿੱਚ ਸਮੂਹ ਸਟਾਫ ਵੱਲੋਂ ਕੀਤਾ ਗਿਆ। ਇਸ ਕੈਂਪ ਦਾ ਸ਼ੁਭ ਆਰੰਭ ਸੰਤ ਰਮੇਸ਼ ਦਾਸ ਜੀ ਨੇ ਆਪਣੇ ਸ਼ੁਭ ਕਰ ਕਮਲਾਂ ਨਾਲ ਕੀਤਾ। ਉਨ੍ਹਾਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਹਰ ਸਾਲ ਇਹ ਫ੍ਰੀ ਮੈਡੀਕਲ ਕੈਂਪ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਅਰੋਗਿਆ ਆਯੂਰਵੈਦਿਕ ਕਲੀਨਿਕ ਵੱਲੋਂ ਲਗਾਇਆ ਜਾਂਦਾ ਹੈ।
ਇਸ ਕੈਂਪ ਦੌਰਾਨ ਮੁੱਖ ਮਹਿਮਾਨ ਵੱਜੋਂ ਭੈਣ ਸੰਤੋਸ਼ ਕੁਮਾਰੀ ਜੀ, ਡਾ. ਸੁਰਿੰਦਰਪਾਲ ਕੌਰ (ਜ਼ਿਲਾ ਆਯੁਰਵੈਦਿਕ ਅਤੇ ਯੁਨਾਨੀ ਅਫਸਰ ਹੁਸ਼ਿਆਰਪੁਰ), ਡਾ. ਪ੍ਰਦੀਪ ਸਿੰਘ ਸਾਬਕਾ ਡੀ.ਓ, ਡਾ. ਕਰੁਣਾ ਸ਼ਰਮਾਂ (ਆਯੁਰਵੈਦਿਕ ਮੈਡੀਕਲ ਅਫ਼ਸਰ ਜੀ.ਏ.ਡੀ. ਆਲੋਵਾਲ), ਸ਼੍ਰੀਮਤੀ ਤੁਲਿਕਾ ਸ਼ਰਮਾਂ (ਸਟਾਫ ਨਰਸ, ਜੀ.ਏ.ਡੀ. ਸਵਾਸਥ ਕੇਂਦਰ ਹੁਸ਼ਿਆਰਪੁਰ ਪੁੱਜੇ।
ਇਸ ਕੈਂਪ ਦੌਰਾਨ 1960 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਲੋਕਾਂ ਨੂੰ ਆਯੁਰਵੈਦਿਕ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਇਸ ਫੀ ਕੈਂਪ ਦੀ ਸਮਾਪਤੀ ਤੇ ਮੁੱਖ ਵੈਦ ਬਲਜਿੰਦਰ ਰਾਮ ਨੇ ਡੇਰੇ ਦੀਆਂ ਸਮੂਹ ਸੰਗਤਾਂ, ਮਹਾਂਪੁਰਸ਼ਾਂ ਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਮੁੱਖ ਵੈਦ ਬਲਜਿੰਦਰ ਰਾਮ ਨੇ ਕਿਹਾ ਆਯੁਰਵੈਦਿਕ ਦਵਾਈ ਮਨੁੱਖੀ ਸਰੀਰ ਲਈ ਲਾਭਦਾਇਕ ਹੁੰਦੀ ਹੈ ਤੇ ਇਸ ਦਾ ਸਰੀਰ ਤੇ ਕੋਈ ਵੀ ਨੁਕਸਾਨ ਨਹੀਂ ਹੁੰਦਾ, ਉਨ੍ਹਾਂ ਹੋਰ ਜਾਣਕਾਰੀ ਦਿੰਦੇ ਕਿਹਾ ਆਯੁਰਵੈਦਿਕ ਦਵਾਈ ਨਾਲ ਹਰ ਬਿਮਾਰੀ ਦਾ ਇਲਾਜ ਸੰਭਵ ਹੈ ਤੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਆਯੂਰਵੈਦਿਕ ਦਵਾਈ ਨਾਲ ਸਰੀਰਕ ਰੋਗ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਇਸ ਕੈਂਪ ਨੂੰ ਸਫਲ ਬਣਾਉਣ ਲਈ ਵੈਦ ਬਲਜਿੰਦਰ ਰਾਮ, ਵੈਦ ਸਿਮਰਜੀਤ ਕੌਰ, ਵੈਦ ਗੁਰਪ੍ਰੀਤ ਕੌਰ, ਵੈਦ ਲਵਲੀਨ, ਵੈਦ ਇੰਦਰਜੀਤ, ਵੈਦ ਅੰਸ਼ ਕੁਮਾਰ, ਵੈਦ ਚਰਨਜੀਤ, ਵੈਦ ਜਸ਼ਨਪ੍ਰੀਤ ਕੌਰ, ਸਾਬਕਾ ਡੀ.ਓ ਪ੍ਰਦੀਪ ਸਿੰਘ ਤੇ ਵੈਦ ਪਰਮਜੀਤ ਕੁਮਾਰ ਫਗਵਾੜਾ ਦਾ ਵੀ ਵਿਸ਼ੇਸ਼ ਰਿਹਾ
0 Comments