ਬੱਚਿਆ ਅੰਦਰ ਚੰਗੇ ਗੁਣ ਅਤੇ ਗਿਆਨ ਪੈਦਾ ਕਰਨਾ ਹੀ ਸੰਸਥਾ ਦਾ ਮੁੱਖ ਉਦੇਸ਼: ਕਪਿਲ ਬਾਂਸਲ


ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਦਾ 29ਵਾਂ ਸਥਾਪਨਾ ਦਿਵਸ ਮਨਾਇਆ

ਸ਼ਾਹਕੋਟ/ਮਲਸੀਆਂ, 17 ਫਰਵਰੀ (ਏ.ਐਸ. ਅਰੋੜਾ) ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਪਿਲ ਬਾਂਸਲ ਦੀ ਅਗਵਾਈ ਅਤੇ ਕੋਆਰਡੀਨੇਟਰ ਮਾਨਸੀ ਬਾਂਸਲ ਦੀ ਦੇਖ-ਰੇਖ ਹੇਠ ਸਕੂਲ ਦਾ 29ਵਾਂ ਸਥਾਪਨਾ ਦਿਵਸ ਬੜੀ ਹ ੀਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਕਪਿਲ ਬਾਂਸਲ ਨੇ ਸਕੂਲ ਦੇ ਸਥਾਪਨਾ ਦਿਵਸ ਦੀ ਖੁਸ਼ੀ ਸਾਂਝੀ ਕਰਦਿਆ ਬੱਚਿਆ, ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਅਤੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਉਨ੍ਹਾਂ ਦੱਸਿਆ ਕਿ ਇਹ ਸਕੂਲ 1997 ਵਿੱਚ ਸ਼੍ਰੀ ਰੌਣਕ ਰਾਮ ਬਾਂਸਲ, ਸ਼੍ਰੀ ਪ੍ਰੇਮ ਕੁਮਾਰ ਬਾਂਸਲ ਅਤੇ ਸ਼੍ਰੀਮਤੀ ਸੁਨੀਤਾ ਬਾਂਸਲ ਵਲੋਂ ਸਥਾਪਿਤ ਕੀਤਾ ਗਿਆ ਸੀ, ਜਿੰਨ੍ਹਾਂ ਦਾ ਵਿਸ਼ਵਾਸ ਸੀ ਕਿ ਸਿੱਖਿਆ ਇੱਕ ਔਜ਼ਾਰ ਹੈ, ਜਿਸ ਨਾਲ ਅਸੀਂ ਇੱਕ ਰਾਸ਼ਟਰ ਦਾ ਨਿਰਮਾਣ ਕਰਦੇ ਹਾਂ। ਉਹਨਾਂ ਨੇ ਇਸ ਸੰਸਥਾ ਦੀ ਬੁਨਿਆਦ ਇਮਾਨਦਾਰੀ, ਗਿਆਨ ਅਤੇ ਸ਼ਿਸ਼ਟਾਚਾਰ ਦੇ ਸਤੰਭਾਂ ‘ਤੇ ਰੱਖੀ ਸੀ। ਉਨ੍ਹਾਂ ਕਿਹਾ ਕਿ ਅੱਜ 29 ਸਾਲ ਬਾਅਦ ਵੀ ਉਹਨਾਂ ਦੇ ਸਿਧਾਂਤਾ ਨੂੰ ਮੰਨਦੇ ਹੋਏ ਬੱਚਿਆਂ ਨੂੰ ਭਵਿੱਖ ਲਈ ਤਿਆਰ ਕੀਤਾ ਜਾਂਦਾ ਹੈ, ਜਿਸ ਵਿੱਚ ਬੱਚਿਆ ਦਾ ਮਾਨਸਿਕ, ਸਰੀਰਕ ਵਿਕਾਸ ਲਈ ਬੇਹਤਰ ਗਤੀਵਿਧੀਆ ਕਰਵਾਈਆਂ ਜਾਂਦੀਆਂ ਹਨ ਅਤੇ ਨਾਲ ਹੀ ਬੱਚਿਆ ਦੇ ਕਿਰਦਾਰ, ਹੁਨਰ ਨੂੰ ਵੀ ਨਿਖਾਰਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸਕੂਲ ਦਾ ਉਦੇਸ਼ ਬੱਚਿਆ ਨੂੰ ਸਿਰਫ਼ ਗੁਣਵੱਤਾ ਵਾਲੀ ਅਕਾਦਮਿਕ ਸਿੱਖਿਆ ਪ੍ਰਦਾਨ ਕਰਨਾ ਹੀ ਨਹੀਂ, ਸਗੋਂ ਇੱਕ ਸੁਰੱਖਿਅਤ ਅਤੇ ਪ੍ਰੇਰਿਤ ਵਾਤਾਵਰਨ ਵਿੱਚ ਇੱਕ ਜ਼ਿੰਮੇਵਾਰ, ਵਿਸ਼ਵਾਸੀ, ਦਇਆਲੂ ਅਤੇ ਮਜ਼ਬੂਤ ਨੈਤਿਕ ਮੁੱਲਾਂ ਵਾਲਾ ਨਾਗਰਿਕ ਬਣਾਉਣਾ ਵੀ ਹੈ। ਇਸ ਮੌਕੇ ਕੋਆਰਡੀਨੇਟਰ ਮਾਨਸੀ ਬਾਂਸਲ ਨੇ ਸਕੂਲ ਸਭਾ ਵਿੱਚ ਬੱਚਿਆਂ ਨੂੰ ਮਿਹਨਤ ਕਰਕੇ ਆਪਣੇ ਸੁਪਨੇ ਪੂਰੇ ਕਰਨ, ਆਪਣੇ ਅਧਿਆਪਕਾਂ/ਮਾਪਿਆਂ ਦਾ ਸਤਿਕਾਰ ਕਰਨ ਅਤੇ ਆਪਣੇ ਛੋਟਿਆ ਨੂੰ ਪਿਆਰ ਕਰਨ ਬਾਰੇ ਪ੍ਰੇਰਿਤ ਕੀਤਾ। ਉਹਨਾਂ ਨੇ ਦੱਸਿਆ ਕਿ ਕਾਮਯਾਬੀ ਸਿਰਫ ਅੰਕਾਂ ਨਾਲ ਨਹੀਂ, ਬਲਕਿ ਇੱਕ ਚੰਗੇ ਮਨੁੱਖ ਬਣਨ ਨਾਲ ਮਿਲਦੀ ਹੈ। ਇਸ ਮੌਕੇ  ਸਕੂਲ ਸਟਾਫ਼ ਪ੍ਰਭਜੀਤ ਸਿੰਘ, ਕੁਲਬੀਰ ਸਿੰਘ,  ਸਿਮੀ, ਸੁਰਭੀ, ਰਜਿੰਦਰ ਕੌਰ, ਪਰਮਿੰਦਰ ਕੌਰ, ਮਨਜਿੰਦਰ ਕੌਰ, ਸ਼ਰਨਜੀਤ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ।

Post a Comment

0 Comments