ਪ੍ਰਕਾਸ਼ ਚੰਦ ਬੰਗਾ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ


ਮੁਕੰਦਪੁਰ, 6 ਫਰਵਰੀ (ਅਮਰਜੀਤ ਸਿੰਘ)-
 ਸਵ. ਜੀਣ ਰਾਮ ਤੇ ਸਵ. ਸ਼੍ਰੀਮਤੀ ਜਵਾਲੀ ਜੀ ਦੇ ਪਰਿਵਾਰ ਵਲੋਂ ਇੰਜੀ: ਨਰਿੰਦਰ ਬੰਗਾ, ਦਵਿੰਦਰ ਬੰਗਾ, ਜਗਦੀਸ਼ ਬੰਗਾ ਹੋਰਾਂ ਆਪਣੇ ਸਵ. ਪਿਤਾ ਸ਼੍ਰੀ ਪ੍ਰਕਾਸ਼ ਚੰਦ ਬੰਗਾ ਜੀ ਦੀ ਦੂਸਰੀ ਬਰਸੀ ਤੇ ਨਿੱਘੀ ਯਾਦ ਵਿੱਚ ਦੂਜਾ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ। ਭਾਈ ਰਜਿੰਦਰ ਸਿੰਘ ਹੋਰਾਂ ਵਲੋਂ ਸਵ. ਪ੍ਰਕਾਸ਼ ਚੰਦ ਬੰਗਾ ਦੀ ਅਰਦਾਸ ਕਰਨ ਉਪਰੰਤ ਕੈਂਪ ਦੀ ਸ਼ੁਰੂਆਤ ਕੀਤੀ ਗਈ। ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਪ੍ਰਸਿੱਧ ਪੱਤਰਕਾਰ ਤੇ ਉੱਘੇ ਲੇਖਕ ਐਸ. ਅਸ਼ੋਕ ਭੌਰਾ ਤੇ ਸੋਮ ਥਿੰਦ ਯੂ. ਕੇ ਹੋਰਾਂ ਕੈਂਪ ਦਾ ਉਦਘਾਟਨ ਸਾਂਝੇ ਤੌਰ ਤੇ ਕੀਤਾ। ਗਾਇਕ ਸਾਬਰੀ ਸਾਹਿਬ ਨੇ ਸਵ. ਪ੍ਰਕਾਸ਼ ਚੰਦ ਬੰਗਾ ਤੇ ਉਸਦੇ ਪਰਿਵਾਰ ਦੇ ਸਮਾਜ ਸੇਵੀ ਕੰਮਾਂ ਵਾਰੇ ਗੀਤ ਗਾ ਸੈਮੀਨਾਰ ਦੀ ਸ਼ੁਰੂਆਤ ਕੀਤਾ। ਕੈਂਪ ਵਿੱਚ ਬੋਲਦਿਆਂ ਮੁੱਖ ਮਹਿਮਾਨ ਐਸ. ਅਸ਼ੋਕ ਭੌਰਾ ਹੋਰਾਂ ਕਿਹਾ ਕਿ ਬਾਪ ਨੂੰ ਯਾਦ ਕਰਨਾ ਹੀ ਵੱਡਾ ਨਹੀਂ ਹੁੰਦਾ ਬਾਪ ਦੇ ਨਾਮ ਤੇ ਸਮਾਜ ਦੀ ਸੇਵਾ ਕਰਨਾ ਸਭ ਤੋਂ ਉੱਤਮ  ਕਾਰਜ ਹੁੰਦਾ ਹੈ। ਡਾ. ਚਰਨਜੀਤ ਸਿੰਘ ਹੋਰਾਂ ਅੱਖਾਂ ਦੀ ਸਾਂਭ ਸੰਭਾਲ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਉੱਘੇ ਲੋਕ ਗਾਇਕ ਬੂਟਾ ਮੁਹੰਮਦ ਹੋਰਾਂ ਬੰਗਾ ਪਰਿਵਾਰ ਦੇ ਸਮਾਜ ਸੇਵੀ ਕੰਮਾਂ ਦੀ ਰੱਜ ਕੇ ਪ੍ਰਸੰਸਾ ਕਰਦਿਆਂ ਹਮੇਸ਼ਾਂ ਲਈ ਨਰਿੰਦਰ ਬੰਗਾ ਨਾਲ ਸਹਿਯੋਗ ਕਰਨ ਦੀ ਵਚਨ ਵੱਧਤਾ ਦੁਹਰਾਈ। ਜਸਵੀਰ ਨੂਰਪੁਰ ਹੋਰਾਂ ਸਵ. ਪ੍ਰਕਾਸ਼ ਚੰਦ ਬੰਗਾ ਨੂੰ ਯਾਦ ਕਰਦਿਆਂ ਉਹਨਾਂ ਦੇ ਮਿੱਠ ਬੋਲੜੇ ਤੇ ਨਿੱਘੇ ਸੁਭਾਅ ਦੀ ਚਰਚਾ ਕੀਤਾ। ਇੰਜੀ: ਨਰਿੰਦਰ ਬੰਗਾ ਹੋਰਾਂ ਆਪਣੇ ਸਵ. ਪਿਤਾ ਸ਼੍ਰੀ ਪ੍ਰਕਾਸ਼ ਚੰਦ ਬੰਗਾ ਦੀ ਬਰਸੀ ਤੇ ਹਰ ਸਾਲ ਅੱਖਾਂ ਦਾ ਕੈਂਪ ਲਗਾਉਣ ਦੀ ਪਰਪੱਕਤਾ ਦੇ ਨਾਲ ਨਾਲ ਪਿਤਾ ਜੀ ਦੀ ਯਾਦ ਚੋ ਸ਼ਮਸ਼ਾਨ ਘਾਟ ਦੀ ਸ਼ੈੱਡ ਨੂੰ ਬੇਹਤਰ ਬਣਾਉਣ ਦਾ ਵਾਅਦਾ ਕੀਤਾ। ਉਹਨਾਂ ਨੇ ਇਸ ਸਾਲ ਦੋਆਬੇ ਚੋ ਅੱਖਾਂ ਦੇ ਚਾਰ ਕੈਂਪ ਲਗਵਾਉਣ ਵਾਰੇ ਵੀ ਵਿਸਥਾਰ ਚੋ ਦੱਸਿਆ। ਮਰੀਜ਼ਾਂ ਦੀ ਅੱਖਾਂ ਦੀ ਜਾਂਚ ਡਾ. ਚਰਨਜੀਤ ਸਿੰਘ ਤੇ ਸਟਾਫ਼ ਹੋਰਾਂ ਬੜੇ ਪਿਆਰ ਤੇ ਵਿਸਥਾਰ ਸਾਹਿਤ ਕੀਤਾ।  200 ਦੇ ਕਰੀਬ ਕੈਂਪ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਦਿੱਤੀਆਂ ਗਈਆਂ। ਕੈਂਪ ਨੂੰ ਸਫ਼ਲ ਬਣਾਉਣ ਵਿਚ ਦਵਿੰਦਰ ਬੰਗਾ, ਜਥੇਦਾਰ ਸੁਰਜੀਤ ਰੱਤੂ, ਹੰਸ ਰਾਜ ਬੰਗਾ, ਪੰਚ ਹਰਨਾਮ ਦਾਸ ਬੰਗਾ, ਕਮਲਜੀਤ ਬੰਗਾ, ਪ੍ਰਤਾਪ ਸਿੰਘ ਬੰਗਾ, ਸਾਬਕਾ ਸਰਪੰਚ ਮਦਨ ਲਾਲ ਬੰਗਾ, ਸਾਬਕਾ ਸਰਪੰਚ ਤੀਰਥ ਰੱਤੂ, ਪ੍ਰਕਾਸ਼ ਕੌਰ, ਰਾਜਾ ਸਾਬਰੀ,  ਰੁਪਿੰਦਰ ਸਿੰਘ ਕੂਕਾ, ਕੁਲਦੀਪ ਸਿੰਘ ਠੇਕੇਦਾਰ, ਸੁਰਜੀਤ ਕੌਰ, ਮਨਜੀਤ ਕੌਰ, ਚਮਨ ਲਾਲ ਬੰਗਾ, ਇੰਦਰਜੀਤ ਕੌਰ ਬੰਗਾ, ਸਤਵਿੰਦਰ ਕੌਰ ਮੈਂਬਰ ਜ਼ਿਲ੍ਹਾ ਬਲਾਕ ਸੰਮਤੀ, ਮੋਨਿਕਾ ਬੰਗਾ, ਕਰਤਾਰ ਕੌਰ, ਅਮਰੀਕ ਸਿੰਘ ਠੇਕੇਦਾਰ, ਭਾਈ ਗੁਰਨਾਮ ਸਿੰਘ ਤਲਵਾੜ, ਸੌਦਾਗਰ ਬੰਗਾ, ਹੰਸ ਰਾਜ, ਹਰਸ਼ ਬੰਗਾ, ਗੁਰਦੀਪ ਸਿੰਘ ਬਿੱਕਾ, ਸ਼ਿੰਦਰਪਾਲ ਕੌਰ ਆਦਿ ਦਾ ਭਰਪੂਰ ਸਹਿਯੋਗ ਰਿਹਾ।

Post a Comment

0 Comments