ਨਗਰ ਕੌਂਸਲ ਆਦਮਪੁਰ ਚੋਣਾਂ ਦੌਰਾਨ ’ਆਪ’ ਨੇ 13 ਸੀਟਾਂ ਵਿੱਚੋਂ 10 ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ਼ ਕੀਤੀ


ਆਦਮਪੁਰ, 30 ਮਈ (ਬਲਬੀਰ ਸਿੰਘ ਕਰਮ, ਅਮਰਜੀਤ ਸਿੰਘ)-
ਨਗਰ ਕੌਂਸਲ ਆਦਮਪੁਰ ਦੀਆਂ ਸਥਾਨਕ ਚੋਣਾਂ ਦੇ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਹੂੰਝਾਂ ਫੇਰੂ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ’ਆਪ’ ਨੇ ਕੁੱਲ 13 ਸੀਟਾਂ ਵਿੱਚੋਂ 10 ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ ਕਰਕੇ ਭਾਰੀ ਬਹੁਮਤ ਨਾਲ ਨਗਰ ਕੌਂਸਲ ’ਤੇ ਆਪਣਾ ਪਰਚਮ ਲਹਿਰਾ ਦਿੱਤਾ ਹੈ। ਇਸ ਇਤਿਹਾਸਕ ਜਿੱਤ ਤੋਂ ਉਪਰੰਤ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਚਾਰੋਂ ਪਾਸੇ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ।

            ਜਿਕਰਯੋਗ ਹੈ ਕਿ ਬੀਤੇ ਦਿਨੀਂ ਨਗਰ ਕੌਂਸਲ ਆਦਮਪੁਰ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ। ਜਿਸਦੇ ਐਲਾਨੇ ਨਤੀਜੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਕਰਦਿਆਂ ਨਗਰ ਕੌਂਸਲ ਆਦਮਪੁਰ ਦੀਆਂ 13 ਸੀਟਾਂ ਵਿੱਚੋਂ 10 ਸੀਟਾਂ ਉੱਪਰ ਜਿੱਤ ਪ੍ਰਾਪਤ ਕੀਤੀ। ਇਹਨਾਂ ਨਤੀਜਿਆਂ ਦੌਰਾਨ ਵਾਰਡ ਨੰਬਰ 01 ਤੋਂ ਆਜ਼ਾਦ ਉਮੀਦਵਾਰ ਸੁਸ਼ਮਾ ਕੁਮਾਰੀ, ਵਾਰਡ ਨੰਬਰ 02 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਗਿੰਦਰ ਪਾਲ, ਵਾਰਡ ਨੰਬਰ 03 ਤੋਂ ਆਜ਼ਾਦ ਉਮੀਦਵਾਰ ਆਸ਼ਾ ਰਾਣੀ, ਵਾਰਡ ਨੰਬਰ 04 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਸ਼ੇਰੀ, ਵਾਰਡ ਨੰਬਰ 05 ਤੋਂ ਆਜ਼ਾਦ ਉਮੀਦਵਾਰ ਵੀਨਾ ਚੋਡਾ, ਵਾਰਡ ਨੰਬਰ 06 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰ ਸਿੰਘ ਸੂਰੀ, ਵਾਰਡ ਨੰਬਰ 07 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਨੂੰ, ਵਾਰਡ ਨੰਬਰ 08 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਿੱਤਰ ਸਿੰਘ, ਵਾਰਡ ਨੰਬਰ 09 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੀਨਾ, ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਕਰਮ ਬੱਧਣ, ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ, ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਮਿੱਤਰਾ ਦੇਵੀ ਅਤੇ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰੀਕ ਸਿੰਘ ਜੇਤੂ ਰਹੇ। ਇਸ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਆਦਮਪੁਰ ਦੀਆਂ 13 ਸੀਟਾਂ ਵਿੱਚੋ 10 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਗਈ ਅਤੇ ਆਜ਼ਾਦ ਉਮੀਦਵਾਰਾਂ ਨੇ ਤਿੰਨ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਚੋਣ ਨਤੀਜਿਆਂ ਦੇ ਰਸਮੀ ਐਲਾਨ ਤੋਂ ਬਾਅਦ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਆਦਮਪੁਰ ਦੇ ਸਮੂਹ ਵੋਟਰਾਂ, ਸਪੋਰਟਰਾਂ ਅਤੇ ਦਿਨ-ਰਾਤ ਮਿਹਨਤ ਕਰਨ ਵਾਲੇ ਪਾਰਟੀ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਨ ਕੁਮਾਰ ਟੀਨੂੰ ਨੇ ਕਿਹਾ, ਇਹ ਜਿੱਤ ਕਿਸੇ ਇੱਕ ਆਗੂ ਜਾਂ ਪਾਰਟੀ ਦੀ ਨਹੀਂ, ਬਲਕਿ ਆਦਮਪੁਰ ਦੇ ਸੂਝਵਾਨ ਲੋਕਾਂ ਦੀ ਜਿੱਤ ਹੈ। ਹਲਕੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ’ਤੇ ਮੋਹਰ ਲਗਾਈ ਹੈ। ਉਨ੍ਹਾਂ ਅੱਗੇ ਆਖਿਆ ਕਿ ਲੋਕਾਂ ਦੇ ਇਸ ਅਥਾਹ ਸਮਰਥਨ ਸਦਕਾ ਹੀ ਅੱਜ ਪਾਰਟੀ ਭਾਰੀ ਬਹੁਮਤ ਨਾਲ ਜੇਤੂ ਹੋ ਕੇ ਨਿੱਕਲੀ ਹੈ। ਉਨ੍ਹਾਂ ਸਾਰੇ ਨਵੇਂ ਚੁਣੇ ਗਏ ਜੇਤੂ ਉਮੀਦਵਾਰਾਂ ਨੂੰ ਇਸ ਸ਼ਾਨਦਾਰ ਸਫ਼ਲਤਾ ’ਤੇ ਵਧਾਈਆਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਸਾਰੇ ਕੌਂਸਲਰ ਬਿਨਾਂ ਕਿਸੇ ਪੱਖਪਾਤ ਦੇ ਆਦਮਪੁਰ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤੰਨਦੇਹੀ ਨਾਲ ਕੰਮ ਕਰਨਗੇ।


Post a Comment

0 Comments