ਅਮਰਜੀਤ ਸਿੰਘ ਜੰਡੂ ਸਿੰਘਾ- ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਸਮੂਹ ਸਟਾਫ, ਮੈਨੇਜਮੈਂਟ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਵਿਖੇ ਸ਼ਬੀਲ ਲਗਾਈ ਗਈ l ਜਿਸ ਵਿਚ ਧਾਰਮਿਕ ਅਧਿਆਪਕ ਗੁਰਦਿੱਤ ਸਿੰਘ ਨੇ ਪੰਜਵੇਂ ਪਾਤਸ਼ਾਹ ਸਾਹਿਬ ਜੀ ਦੀ ਜਿੰਦਗੀ ਸਬੰਧੀ ਕਵਿਤਾ ਤੇ ਉਹਨਾਂ ਵਲੋਂ ਸਮਾਜ ਦੀ ਭਲਾਈ ਲਈ ਕੀਤੇ ਕਾਰਜ ਅਤੇ ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਸਰਵਨ ਕਰਵਾਇਆ | ਇਸ ਤੋਂ ਇਲਾਵਾ ਗੁਰੂ ਪਾਤਸ਼ਾਹ ਦੀ ਸ਼ਹਾਦਤ ਅਤੇ ਫਲਸਫ਼ੇ ਬਾਬਤ ਭਰਪੂਰ ਜਾਣਕਾਰੀ ਦਿਤੀ l
ਮਿਲਕੇ ਠੰਡੇ -ਮਿੱਠੇ ਜਲ ਦੀ ਛਬੀਲ ਤਿਆਰ ਕਰਕੇ ਸਾਰੇ ਆਏ ਹੋਏ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਛਕਾਈ l
ਸਕੂਲ ਸੈਕਟਰੀ ਜਸਵਿੰਦਰ ਸਿੰਘ ਮਿਨਹਾਸ ਨੇ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਮੂਹ ਸਟਾਫ਼,ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੁਨੇਹਾ ਦਿੱਤਾ ਕਿ ਅਸੀਂ ਸਭ ਨੇ ਗੁਰੂ ਸਹਿਬਾਨਾਂ ਵਲੋਂ ਦਿਤੀਆਂ ਸ਼ਹਾਦਤਾਂ ਨੂੰ ਕੇਵਲ ਮਨਾਉਣ ਤੱਕ ਹੀ ਸੀਮਤ ਨਹੀਂ ਰਹਿਣਾ ਸਗੋਂ ਆਓ ਸਾਰੇ ਰਲ ਕੇ ਗੁਰੂ ਸਾਹਿਬ ਵਲੋਂ ਦੱਸੇ ਗਏ ਮਾਰਗ ਤੇ ਚਲੀਏ ਅਤੇ ਆਪਣਾ ਜੀਵਨ ਸਫਲ ਕਰੀਏ | ਪ੍ਰਿੰਸੀਪਲ ਸ਼੍ਰੀਮਤੀ ਨੀਤੂ ਜੇਠੀ ਨੇ ਆਏ ਹੋਏ ਸਾਰੇ ਮਾਪਿਆਂ ਨੂੰ ਜੀ ਆਇਆ ਆਖਦੇ ਹੋਏ ਉਨ੍ਹਾਂ ਨਾਲ ਬੱਚਿਆਂ ਦੀ ਕਾਰਗੁਜ਼ਾਰੀ ਬਾਬਤ ਚਰਚਾ ਕੀਤੀ ਅਤੇ ਬੱਚਿਆਂ ਨੂੰ ਜਿੰਦਗੀ ਵਿੱਚ ਗੁਰੂ ਸਾਹਿਬਾਨਾਂ ਦੇ ਬਤਾਏ ਗਏ ਨਿਯਮਾਂ ਉਤੇ ਚੱਲਣ ਨੂੰ ਪ੍ਰੇਰਿਆ | ਕੈਪਸ਼ਨ - ਜੀਟੀਬੀ ਸਕੂਲ ਵਿਖੇ ਛਬੀਲ ਵਰਤਾਉਣ ਮੌਕੇ ਹਾਜ਼ਰ ਪ੍ਰਿੰਸੀਪਲ ਨੀਤੂ ਜੇਠੀ ਅਤੇ ਹੋਰ ਸਕੂਲ ਸਟਾਫ ਦੇ ਮੈਂਬਰ
0 Comments