ਪੰਜ ਪੀਰ ਦਰਬਾਰ ਪਿੰਡ ਮੁਹੱਦੀਪੁਰ ਵਿਖੇ ਸਲਾਨਾ ਜੋੜ ਮੇਲਾ 29 ਜੂਨ ਦਿਨ ਸੋਮਵਾਰ ਨੂੰ




ਅਮਰਜੀਤ ਸਿੰਘ ਜੰਡੂ ਸਿੰਘਾ-
ਪੰਜ ਪੀਰ ਦਰਗਾਹ ਪਿੰਡ ਮੁਹੱਦੀਪੁਰ ਵਿਖੇ ਸਲਾਨਾ ਜੋੜ ਮੇਲਾ 29 ਜੂਨ ਦਿਨ ਸੋਮਵਾਰ ਨੂੰ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ। ਦਰਗਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਸੰਧਰ ਤੇ ਸੇਵਾਦਾਰ ਬਾਬਾ ਦਲਜੀਤ ਪਾਲ ਨੇ ਦਸਿਆ ਕਿ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ 29 ਜੂਨ ਨੂੰ ਪਹਿਲਾ ਝੰਡੇ ਤੇ ਚਾਦਰ ਦੀ ਰਸਮ ਸਮੂਹ ਸੰਗਤਾਂ ਵੱਲੋਂ ਨਿਭਾਈ ਜਾਵੇਗੀ। ਉਪਰੰਤ ਕਵਾਲੀਆਂ ਦਾ ਸਮਾਗਮ 11 ਤੋਂ 1 ਵਜੇ ਤੱਕ ਤੇ ਨਕਲਾਂ ਦਾ ਪ੍ਰੋਗਰਾਮ 1 ਤੋਂ 3 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀ ਸਮਾਪਤੀ ਤੇ ਸੰਗਤਾਂ ਨੂੰ ਬਾਬਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਪਿੰਡ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪਹੁੱਚਣ ਦੀ ਅਪੀਲ ਕੀਤੀ ਹੈ। 

Post a Comment

0 Comments