ਪਿੰਡ ਢੱਡੇ ਵਿਖੇ 32ਵਾਂ ਜੋੜ ਮੇਲਾ ਕਰਵਾਇਆ


ਜਲੰਧਰ, 20 ਜੂਨ (ਅਮਰਜੀਤ ਸਿੰਘ ਜੰਡੂ ਸਿੰਘਾ)-
ਮੁਕਾਮ ਸਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਜੀ ਗਿਆਰਵੀ ਵਾਲੀ ਸਰਕਾਰ ਦਾ 32ਵਾਂ ਜੋੜ ਮੇਲਾ ਪਿੰਡ ਢੱਡੇ (ਜਲੰਧਰ) ਵਿਖੇ ਸੇਵਾਦਾਰ ਗਿਆਨੀ ਚਮਨ ਲਾਲ ਜੀ ਦੀ ਅਗਵਾਹੀ ਵਿੱਚ ਸਮੂਹ ਪਿੰਡ ਵਾਸੀ ਸੰਗਤਾਂ, ਗ੍ਰਾਮ ਪੰਚਾਇਤ ਅਤੇ ਐਨ.ਆਰ.ਵੀਰਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਸੇਵਾਦਾਰ ਵਿਜੇ ਸੋਹਪਾਲ ਨੇ ਦਸਿਆ ਜੋੜ ਨੇਲੇ ਵਾਲੇ ਦਿਨ ਪਹਿਲਾ ਨਿਸ਼ਾਨ ਸਾਹਿਬ ਅਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਸਵੇਰੇ 11 ਵਜੇ ਅਦਾ ਕੀਤੀ ਗਈ ਅਤੇ ਪੀਰਾਂ ਦੇ ਦਰਬਾਰ ਵਲੋਂ ਪਹਿਲੀ ਕਲਾਸ ਤੋਂ ਲੈ ਕੇ ਬਾਰਵੀ ਕਲਾਸ ਤੱਕ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। 

            ਰਾਤ ਦੇ ਸਮਾਗਮ ਮੌਕੇ ਸੂਫੀ ਕਵਾਲ ਅਸ਼ੀਸ਼ ਗਿੱਲ ਐਂਡ ਪਾਰਟੀ, ਸੂਫੀ ਕਵਾਲ ਦਲੇਰ ਅਲੀ, ਸੂਫੀ ਕਵਾਲ ਸਾਇਦਾ ਬੇਗਮ ਪੰਜਾਬ ਦੀ ਬੁਲੰਦ ਆਵਾਜ਼ ਅਤੇ ਸਿੰਮੀ ਕਵੀਨ ਨਕਾਲ ਐਂਡ ਪਾਰਟੀ ਜਲੰਧਰ ਵਾਲਿਆਂ ਨੇ ਸੰਗਤਾਂ ਨੂੰ ਪੀਰਾਂ ਦੀ ਮਹਿਮਾ ਦਾ ਗੁਨਗਾਨ ਕਰਕੇ ਨਿਹਾਲ ਕੀਤਾ। ਸਮਾਗਮਾਂ ਦੇ ਦੂਸਰੇ ਦਿਨ ਸਵੇਰੇ 9 ਵਜੇ ਪੀਰਾਂ ਦੇ ਦਰਬਾਰ ਤੇ ਚਾਦਰ ਚੜਾਉਣ ਦੀ ਰਸਮ ਸੰਗਤਾਂ ਤੇ ਸੇਵਾਦਾਰਾਂ ਵੱਲੋਂ ਅਦਾ ਕੀਤੀ ਗਈ। 

           ਸਮਾਗਮਾਂ ਮੌਕੇ ਪੀਰਾਂ ਦਾ ਲੰਗਰ ਸਮੂਹ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ। ਇਨ੍ਹਾਂ ਸਮਾਗਮਾਂ ਦੀ ਸ਼ਾਨਦਾਰ ਸਮਾਪਤੀ ਮੌਕੇ ਤੇ ਸੇਵਾਦਾਰ ਵਿਜੇ ਕੁਮਾਰ ਸੋਹਪਾਲ ਨੇ ਜੋੜ ਮੇਲੇ ਤੇ ਬਾਬਾ ਜੀ ਦੇ ਨਵੇਂ ਦਰਬਾਰ ਬਣਾਉਣ ਦੀ ਸੇਵਾ ਵਿੱਚ ਯੋਗਦਾਨ ਪਾਉਣ ਵਾਲੀਆਂ ਸਰਬੱਤ ਸੰਗਤਾਂ ਦਾ ਧੰਨਵਾਦ ਕੀਤਾ ਤੇ 32ਵੇਂ ਜੋੜ ਮੇਲੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸੇਵਾਦਾਰ ਗਿਆਨੀ ਚਮਨ ਲਾਲ ਜੀ, ਬਾਬਾ ਗੁਰਬਚਨ ਸਿੰਘ ਤੋਤਾ ਪਿੰਡ ਢੱਡੇ, ਵਿਜੇ ਸੋਹਪਾਲ,  ਕਮਲਜੀਤ ਕੈਂਥ, ਮਦਨ ਲਾਲ ਕੈਂਥ, ਚਾਂਦੀ ਰਾਮ ਸੋਹਪਾਲ, ਹਰਜੀਤ ਕੈਂਥ, ਮਨਜੀਤ, ਅਮਰਜੀਤ ਕੈਂਥ, ਦੀਪੂ ਸੋਹਪਾਲ, ਰਾਜ ਰਾਣੀ, ਸੁਮਿੱਤਰਾ, ਦੀਸ਼ੋ, ਕੋਸ਼ਲਿਆ, ਨਿੰਦਰ, ਵੀਨਾ, ਪਰਮਜੀਤ, ਕਮਲਾ, ਤਮੰਨਾਂ, ਅੰਜਲੀ, ਹਨੀ. ਸੁਨੇਹ ਲਤਾ, ਵਰੁੱਨ, ਹੈਰੀ, ਗੁਰਮਨ, ਪੂਨਮ ਅਤੇ ਹੋਰ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।


Post a Comment

0 Comments