ਗੁਰੂ ਘਰ ਪੁਜੀਆਂ 210 ਦੇ ਕਰੀਬ ਸੰਗਤਾਂ ਨੂੰ ਫ੍ਰੀ ਮੈਡੀਕਲ ਕੈਂਪ ਦਾ ਉਠਾਇਆ ਲਾਭ
ਅਮਰਜੀਤ ਸਿੰਘ ਜੰਡੂ ਸਿੰਘਾ- ਨਗਰ ਜੰਡੂ ਸਿੰਘਾ ਵਿੱਚ ਮੋਜੂਦ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਗੁਰੂ ਘਰ ਦੀ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ 431ਵਾਂ ਪ੍ਰਕਾਸ਼ ਪੁਰ ਸ਼ੰਗਤਾਂ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਿੰਘ ਹਸਪਤਾਲ ਜੰਡੂ ਸਿੰਘਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫ੍ਰੀ ਮੈਡੀਕਲ ਕੈਂਪ ਸੰਗਤਾਂ ਦੀ ਸਹੂਲਤ ਹਿੱਤੀ ਮੁੱਖ ਡਾਕਟਰ ਹਰਵਿੰਦਰ ਸਿੰਘ (ਸਿੰਘ) ਦੀ ਵਿਸ਼ੇਸ਼ ਅਗਵਾਹੀ ਵਿੱਚ ਲਗਾਇਆ ਗਿਆ। ਇਸ ਕੈਂਪ ਮੌਕੇ ਤੇ ਡਾਕਟਰ ਅੰਨੂਪ੍ਰੀਤ, ਡਾਕਟਰ ਪ੍ਰੀਤਇੰਦਰ ਸਿੰਘ, ਮਹਿਲਾ ਡਾਕਟਰ ਅਭੀਨੰਦਨ, ਸਟਾਫ ਮੰਜੂ, ਰਵਨੀਤ ਕੋਰ ਤੇ ਹੋਰ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਸੰਗਤਾਂ ਦੀਆਂ ਬੀਮਾਰੀਆਂ ਦਾ ਮੁਆਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ, ਸਿੰਘ ਹਸਪਤਾਲ ਦੀ ਟੀਮ ਵੱਲੋਂ ਇਸ ਮੌਕੇ ਸ਼ੂਗਰ ਤੇ ਵੀ.ਪੀ ਟੈਸਟ ਵੀ ਫ੍ਰੀ ਕੀਤੇ ਗਏ। ਇਸ ਮੌਕੇ ਤੇ ਗੁਰੂ ਘਰ ਦੇ ਪ੍ਰਧਾਨ ਭਪਿੰਦਰ ਸਿੰਘ ਸੰਘਾ, ਮੈਂਬਰ ਅਮਰਜੀਤ ਸਿੰਘ, ਕਰਨੈਲ ਸਿੰਘ ਸੰਘਾ, ਜਸਪਾਲ ਸਿੰਘ ਗਿੱਲ, ਗੁਰਦੇਵ ਸਿੰਘ, ਰਣਜੀਤ ਸਿੰਘ, ਹਰਿੰਦਰ ਸਿੰਘ ਸੰਘਾ, ਕੇਹਰ ਸਿੰਘ ਜੋਹਲ, ਸਰਬਜੀਤ ਸਿੰਘ, ਗੁਰਦਿਆਲ ਸਿੰਘ, ਬਲਜੋਤ ਸਿੰਘ ਸੰਘਾ, ਸਮਾਜ ਸੇਵਰ ਬਲਵਿੰਦਰ ਸਿੰਘ ਲੰਮਾਂ ਪਿੰਡ ਤੇ ਹੋਰ ਹਾਜਰ ਸਨ।

0 Comments