ਸਿਖਿਆ ਤੋਂ ਬਗੈਰ ਮਨੁੱਖਾ ਜੀਵਨ ਅਧੂਰਾ ਹੈ : ਸੰਤ ਕ੍ਰਿਸ਼ਨ ਨਾਥ ਜੀ


ਵਿਦੇਸ਼ ਦੀ ਧਰਤੀ ਤੋਂ ਪਿੰਡ ਜੈਤੇਵਾਲੀ ਪੁੱਜੇ, ਸੰਤ ਕਿ੍ਰਸ਼ਨ ਨਾਥ ਮਹਾਰਾਜ ਜੀ ਸਕੂਲ ਮੈਨੇਂਜ਼ਮੈਂਟ ਤੇ ਸੰਗਤਾਂ ਵੱਲੋਂ ਕੀਤਾ ਗਿਆ, ਨਿੱਘਾ ਸਵਾਗਤ 

ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਵਿਖੇ ਸਕੂਲ ਦੀ ਇਮਾਰਤ ਦੇ 39/49 ਵਰਗ ਫੁੱਟ ਦੇ ਪਾਏ ਲੈਂਟਰ

ਅਮਰਜੀਤ ਸਿੰਘ ਜੰਡੂ ਸਿੰਘਾ- ਡੇਰਾ ਚਹੇੜੂ ਦੇ ਮੁੱਖ ਗੱਦੀਨਸ਼ੀਨ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਚੇਅਰਮੈਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਵਿਦੇਸ਼ ਦੇ ਦੌਰੇ ਤੇ ਗਏ ਹੋਏ ਸਨ ਜੋ ਕਿ ਬੀਤੇ ਦਿਨ ਡੇਰਾ ਚਹੇੜੂ ਵਿਖੇ ਪੁੱਜੇ ਸਨ। ਅੱਜ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਪਿੰਡ ਜੈਤੇਵਾਲੀ “ਚ ਮੋਜੂਦ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਵਿਖੇ ਡੇਰਾ ਚਹੇੜੂ ਦੀ ਮੈਨੇਂਜ਼ਮੈਂਟ ਸਮੇਤ ਪੁੱਜੇ। ਜਿਥੇ ਸਕੂਲ ਮੈਨੇਂਜ਼ਮੈਂਟ ਅਤੇ ਪ੍ਰਬੰਧਕ ਕਮੇਟੀ ਵੱਲੋਂ ਸੰਤ ਕਿ੍ਰਸ਼ਨ ਨਾਥ ਜੀ ਦਾ ਫੁੱਲਾਂ ਦੇ ਬੁੱਕੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿਖਿਆ ਤੋਂ ਬਗੈਰ ਮੁਨੱਖਾਂ ਜੀਵਨ ਅਧੂਰਾ ਹੈ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੈਤੇਵਾਲੀ ਇਲਾਕੇ ਦੇ ਬੱਚਿਆਂ ਨੂੰ ਉਚੇਰੀ ਸਿਖਿਆ ਪ੍ਰਦਾਨ ਕਰਵਾਉਣ ਦੇ ਅਹਿੱਮ ਉਪਰਾਲੇ ਕਰ ਰਿਹਾ ਹੈ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਅੱਜ ਸਕੂਲ ਦੀ ਇਮਾਰਤ ਦੇ 39/49 ਵਰਗ ਫੁੱਟ ਦੇ ਲੈਂਟਰ ਪਾਏ ਗਏ ਹਨ। ਅੱਜ ਲੈਂਟਰ ਪਾਉਣ ਦੀ ਅਰੰਭਤਾ ਮੌਕੇ ਤੇ ਭਾਈ ਮੰਗਤ ਰਾਮ ਮਹਿਮੀ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਸਕੂਲ ਅਤੇ ਮੈਨੇਂਜ਼ਮੈਂਟ ਜੀ ਚੜਦੀ ਕਲਾਂ ਵਾਸਤੇ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਤੇ ਸੰਤ ਕ੍ਰਿਸ਼ਨ ਨਾਥ ਜੀ, ਸੇਵਾਦਾਰ ਭੁੱਲਾ ਰਾਮ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ, ਲਸ਼ਮਣ ਦਾਸ ਮਾਣੀ ਮੈਂਬਰ (ਸੰਤ ਬਾਬਾ ਫੂਲ ਨਾਥ ਸਪੋਰਟਸ ਕਲੱਬ ਚਹੇੜੂ), ਸਰਪੰਚ ਸੁਮਿੱਤਰੀ ਦੇਵੀ, ਪਿ੍ਰੰਸੀਪਲ ਹਰਦੀਪ ਕੌਰ, ਸਦਾਨੰਦ ਕਲੇਰ, ਰਾਮ ਪ੍ਰਕਾਸ਼ ਗੁਰਾਇਆ, ਕੇਵਲ ਕ੍ਰਿਸ਼ਨ, ਪਰਮਜੀਤ ਮਹਿਮੀ, ਭਗਤ ਰਾਮ ਜੈਤੇਵਾਲੀ, ਸੁਰਿੰਦਰ ਕੁਮਾਰ, ਨੰਗਤ ਰਾਮ ਮਹਿਮੀ,ਪੁਸ਼ਪਾ ਦੇਵੀ, ਬਲਜਿੰਦਰ ਸਿੰਘ, ਹਰਦੀਪ, ਬਲਵੀਰ ਤੇ ਹੋਰ ਸੇਵਾਦਾਰ ਮੋਜੂਦ ਸਨ। 



Post a Comment

0 Comments