ਜੰਡੂ ਸਿੰਘਾ ਵਿਖੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਗੰਨੇ ਦੇ ਰਸ ਦੀ ਛਬੀਲ ਲਗਾਈ


ਅਮਰਜੀਤ ਸਿੰਘ ਜੰਡੂ ਸਿੰਘਾ-
ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਗੰਨੇ ਦੀ ਰਸ ਦੇ ਲੰਗਰ ਬੈਸਾਂ ਪੱਟੀ ਜੰਡੂ ਸਿੰਘਾ ਦੀਆਂ ਸਮੂਹ ਸੰਗਤਾਂ ਵੱਲੋਂ ਮੇਨ ਜਲੰਧਰ-ਹੁਸ਼ਿਆਰਪੁਰ ਰੋਡ ਤੇ ਲਗਾਏ ਗਏ। ਇਸ ਮੌਕੇ ਤੇ ਨਗਰ ਦੇ ਨੋਜਵਾਨ ਵੀਰਾਂ ਨੇ ਰਾਹਗੀਰਾਂ ਨੂੰ ਬੜ੍ਹੇ ਸਤਿਕਾਰ ਨਾਲ ਰਸ ਦੇ ਲੰਗਰ ਵਿਤਰਿਤ ਕੀਤੇ। ਇਸ ਮੌਕੇ ਤੇ ਕੁਲਵੀਰ ਸਿੰਘ, ਚੇਤਨਪਾਲ ਸਿੰਘ ਹਨੀ ਸਾਬਕਾ ਮੈਂਬਰ ਪੰਚਾਇਤ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਰਬਜੋਤ ਸਿੰਘ, ਵਿਜੇ ਜੰਡੂ, ਸਾਹਿਲ, ਪਰਮਜੀਤ ਸਿੰਘ, ਸੁਖਦੇਵ ਸਿੰਘ, ਜੱਗਾ, ਸੁੱਖਾ, ਹਰਮਨ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ। 


Post a Comment

0 Comments