ਅਮਰਜੀਤ ਸਿੰਘ ਜੰਡੂ ਸਿੰਘਾ- ਨਜ਼ਦੀਕੀ ਪਿੰਡ ਉੱਚਾ ਵਿਖੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਚ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਲਗਾਏ ਗਏ। ਇਸ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਦੇ ਨੋਜਵਾਨ ਵੀਰ ਤੇ ਪਿੰਡ ਦੀਆਂ ਸੰਗਤਾਂ ਨੇ ਰਾਹਗੀਰਾਂ ਦੀ ਗੁਰੂ ਕੇ ਲੰਗਰਾਂ ਤੇ ਠੰਡੇ ਮਿੱਠੇ ਜਲ ਨਾਲ ਸੇਵਾ ਕੀਤੀ। ਇਸ ਮੌਕੇ ਤੇ ਸਤਨਾਮ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ, ਸੰਮਤੀ ਮੈਂਬਰ ਰਛਪਾਲ ਸਿੰਘ ਪਾਲਾ ਉੱਚਾ, ਸਰਪੰਚ ਸੁਖਵੀਰ ਸਿੰਘ ਉੱਚਾ, ਸੁਰਜੀਤ ਸਿੰਘ, ਨਿਰਮਲ ਸਿੰਘ, ਗੁਰਦੀਪ ਸਿੰਘ, ਬਲਕਾਰ ਸਿੰਘ, ਹਰਮਨ ਸਿੰਘ, ਵਿੱਕੀ, ਤਾਜਪ੍ਰੀਤ ਸਿੰਘ, ਗੁਰਸ਼ਾਨ ਸਿੰਘ, ਅੰਸ਼ ਤੇ ਹੋਰ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।
0 Comments