ਪਿੰਡ ਮੁਹੱਦੀਪੁਰ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ

ਅਮਰਜੀਤ ਸਿੰਘ ਜੰਡੂ ਸਿੰਘਾ-
ਸਰਕਲ ਪਤਾਰਾ ਦੇ ਪਿੰਡ ਮੁਹੱਦੀਪੁਰ ਵਿਖੇ ਮੌਜੂਦ ਦਰਗਾਹ ਬਾਬਾ ਤਾਬੇ ਸ਼ਾਹ ਜੀ ਤੇ ਬੀਬੀ ਫਾਤਿਮਾ ਜੀ ਵਿਖੇ ਸਲਾਨਾ ਜੋੜ ਮੇਲਾ ਸਮੂਹ ਪਿੰਡ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਚਾਦਰ ਤੇ ਝੰਡਾ ਚੜਾਉਣ ਦੀ ਰਸਮ ਸੰਗਤਾਂ ਵੱਲੋਂ ਨਿਭਾਈ ਗਈ ਉਪਰੰਤ ਕੋਮਲ ਸੋਰਵ ਸਿੱਧੂ ਨਕਾਲ ਪਾਰਟੀ ਵੱਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਸਮੂਹ ਪ੍ਰਬੰਧਕਾਂ ਵੱਲੋਂ ਜਿਥੇ ਮੇਲੇ ਵਿੱਚ ਪੁੱਜੇ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ ਉਥੇ ਸਰਪੰਚ ਕੁਲਜੀਤ ਕੌਰ ਪਿੰਡ ਮੁਹੱਦੀਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਮੌਕੇ ਤੇ ਰਾਜ ਕੁਮਾਰ, ਰਾਮ ਕ੍ਰਿਸ਼ਨ, ਚਮਨ ਲਾਲ, ਸੰਤੋਖ ਰਾਮ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟਾਇਗਰ ਫੋਰਸ ਪਿੰਡ ਮੁਹੱਦੀਪੁਰ ਅਰਾਈਆ, ਜਗਦੀਸ਼ ਚੰਦਰ ਸੈਕਟਰੀ ਸ਼੍ਰੀ ਗੁਰੂ ਰਵਿਦਸ ਟਾਇਗਰ ਫੋਰਸ ਪਿੰਡ ਮੁਹੱਦੀਪੁਰ ਅਰਾਈਆ, ਚਰਨਜੀਤ ਰਾਮ, ਚਰਨਜੀਤ ਡੋਗਰਾ, ਸਰਪੰਚ ਕੁਲਜੀਤ ਕੌਰ, ਰਣਜੀਤ ਲਾਲ, ਬਲਜੀਤ ਸਿੰਘ, ਮਨਜੀਤ ਕੌਰ ਨਾਰਾ, ਬੰਟੀ ਨਾਰਾ, ਸਤਨਾਮ ਨਾਰਾ, ਲਖਵਿੰਦਰ ਸਿੰਘ, ਬੰਟੀ, ਵਿੱਕੀ, ਰਵੀ ਤੇ ਹੋਰ ਸੇਵਾਦਾਰ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। 

Post a Comment

0 Comments