ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਨੇ ਪਦਮਸ਼੍ਰੀ ਸੰਤ ਨਿਰੰਜਨ ਦਾਸ ਮਹਾਰਾਜ ਜੀ ਨੂੰ ਮਿੱਲਕੇ ਦਿੱਤੀਆਂ ਮੁਬਾਰਕਾਂ


ਕਾਸ਼ੀ ਤੋਂ ਸਿੱਧੇ ਡੇਰਾ ਸੱਚਖੰਡ ਬੱਲਾਂ ਵਿਖੇ ਸੰਗਤਾਂ ਸਮੇਤ ਪੁੱਜੇ ਸੰਤ ਕਿ੍ਸ਼ਨ ਨਾਥ ਮਹਾਰਾਜ ਜੀ, ਸੰਤ ਨਿਰੰਜਨ ਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ 

ਜਲੰਧਰ, 29 ਜੂਨ (ਅਮਰਜੀਤ ਸਿੰਘ)- ਪਿਛਲੇ ਦਿਨਾਂ ਤੋਂ ਡੇਰਾ ਸੰਤ ਬਾਬਾ ਫੂਲ ਨਾਥ ਜੀ ਅਤੇ ਸੰਤ ਬਾਬਾ ਬ੍ਰਹਮ ਨਾਥ ਜੀ ਚਹੇੜੂ ਦੇ ਮੁਖੀ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਕਾਸ਼ੀ (ਵਾਰਾਨਸੀ) ਵਿਖੇ ਸੰਗਤਾਂ ਸਮੇਤ ਗੁਰੂ ਘਰਾਂ ਦੇ ਦਰਸ਼ਨਾਂ ਲਈ ਗਏ ਹੋਏ ਸਨ ਜੋ ਕਿ ਜਲੰਧਰ ਵਾਪਸ ਪਰਤਣ ਸਮੇਂ ਕਾਂਸ਼ੀ ਤੋਂ ਸਿੱਧੇ ਡੇਰਾ ਡੇਰਾ ਸੱਚਖੰਡ ਬੱਲਾਂ ਵਿਖੇ ਸੰਗਤਾਂ ਸਮੇਤ ਪੁੱਜੇ। ਉਨ੍ਹਾਂ ਡੇਰਾ ਬੱਲਾਂ ਦੇ ਮੁਖੀ (ਗੱਦੀ ਨਸ਼ੀਨ) ਪਦਮਸ਼੍ਰੀ ਸੰਤ ਨਿਰੰਜਨ ਦਾਸ ਮਹਾਰਾਜ ਜੀ ਨਾਲ ਮੁਲਾਕਾਤ ਕਰਦੇ ਹੋਏ ਪਦਮਸ਼੍ਰੀ ਐਵਾਰਡ ਮਿਲਣ ਤੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਨੂੰ ਮੁਬਾਰਕਾਂ ਦਿੱਤੀਆਂ ਉਥੇ ਉਨ੍ਹਾਂ ਦਾ ਸੰਗਤਾਂ ਸਮੇਤ ਫੁੱਲਾਂ ਦੇ ਹਾਰ ਪਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸੰਤ ਕ੍ਰਿਸ਼ਨ ਨਾਥ ਜੀ ਨੇ ਕਿਹਾ ਸੰਤ ਨਿਰੰਜਨ ਦਾਸ ਜੀ ਨੂੰ ਪਦਮਸ਼ੀ ਮਿਲਣ ਨਾਲ ਦੁਨੀਆਂ ਦੇ ਹਰ ਕੋਨੇ ਵਿੱਚ ਰਹਿਣ ਵਾਲੇ ਰਵਿਦਾਸੀਆਂ ਭਾਈਚਾਰੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ ਹੈ।

       ਉਨ੍ਹਾਂ ਕਿਹਾ ਉਹ ਕੁਝ ਦਿਨਾਂ ਤੋਂ ਕਾਸ਼ੀ (ਵਾਰਾਨਸੀ) ਵਿੱਚ ਸਨ ਅਤੇ ਅੱਜ ਉੱਥੋਂ ਸਿੱਧੇ ਡੇਰਾ ਸੱਚਖੰਡ ਬੱਲਾਂ ਆਏ ਹਨ। ਉਹਨਾਂ ਕਿਹਾ ਕਿ ਇੱਥੇ ਆ ਕੇ ਸੰਤਾਂ ਨੂੰ ਮਿਲ ਕੇ ਬਹੁਤ ਖੁਸ਼ੀ ਮਿਲੀ ਹੈ। ਮਹਾਰਾਜ ਨੂੰ ਮਿਲਣ ਤੋਂ ਬਾਅਦ ਸੰਤ ਕ੍ਰਿਸ਼ਨ ਨਾਥ ਜੀ ਡੇਰਾ ਚਹੇੜੂ ਦੇ ਹੋਰ ਸੇਵਾਦਾਰਾਂ ਅਤੇ ਸੰਗਤਾਂ ਨਾਲ ਡੇਰਾ ਚਹੇੜੂ ਲਈ ਰਵਾਨਾ ਹੋ ਗਏ। ਇਸ ਮੌਕੇ ਤੇ ਡੇਰਾ ਚਹੇੜੂ ਦੇ ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾ, ਜਸਵਿੰਦਰ ਬਿੱਲਾ, ਲਸ਼ਮਣ ਦਾਸ ਮਾਣੀ (ਮੈਂਬਰ ਸੰਤ ਬਾਬਾ ਫੂਲ ਨਾਥ ਸਪੋਰਟਸ ਕਲੱਬ), ਹੈੱਡ ਗ੍ਰੰਥੀ ਭਾਈ ਪਰਵੀਨ ਕੁਮਾਰ, ਸਦਾਨੰਦ ਕਲੇਰ, ਸਤਪਾਲ ਸੰਧੂ, ਸੁਮਿੱਤਰੀ ਦੇਵੀ ਸਰਪੰਚ, ਭਜਨ ਕੁਮਾਰੀ, ਕਮਲੇਸ਼ ਰਾਣੀ, ਸੁਨੀਤਾ ਰਾਣੀ, ਬਿਮਲਾ ਦੇਵੀ, ਜਸਵਿੰਦਰ ਕੌਰ ਤੇ ਹੋਰ ਸੰਗਤਾਂ ਹਾਜ਼ਰ ਸਨ।

Post a Comment

0 Comments