ਧੁਦਿਆਲ ਦੀ ਫੁੱਟਬਾਲ ਟੀਮ ਕਰ ਰਹੀ ਚੰਗੀ ਖੇਡ ਦਾ ਪ੍ਰਦਰਸ਼ਨ - ਕੋਚ ਕੋਮਲ ਦੂਹੜਾ

ਹੁਸ਼ਿਆਰਪੁਰ/ਸ਼ਾਮਚੁਰਾਸੀ 21 ਜਨਵਰੀ, (ਚੁੰਬਰ) -  ਪਿੰਡ ਧੁਦਿਆਲ ਦੀ ਫੁੱਟਬਾਲ ਟੀਮ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਿਨ ਪੁਰ ਦਿਨ ਪਿੰਡ ਦਾ ਨਾਮ ਉੁਚਾ ਕਰ ਰਹੀ ਹੈ। ਇਹ ਵਿਚਾਰ ਫੁੱਟਬਾਲ ਕੋਚ ਅਤੇ ਪੰਜਾਬ ਲੀਗ ਦੇ ਰੇਫਰੀ ਸ਼੍ਰੀ ਕੋਮਲ ਦੂਹੜਾ ਨੇ ਇਕ ਮੁਲਾਕਾਤ ਦੌਰਾਨ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਵਿਚ ਫੁੱਟਬਾਲ ਦੀ ਖੇਡ ਲਈ ਕਾਫ਼ੀ ਉਤਸ਼ਾਹ ਹੈ ਅਤੇ ਉਹ ਪੂਰੀ ਤਨਦੇਹੀ ਨਾਲ ਰੋਜ਼ਾਨਾ ਗਰਾਊਂਡ ਵਿਚ ਪ੍ਰੈਕਟਿਸ ਕਰਨ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਫੁੱਟਬਾਲ ਦੀ ਚੰਗੀ ਖੇਡ ਲਈ ਵਧੀਆ ਕੋਚਿੰਗ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਦੇ ਹੀ ਪ੍ਰਵਾਸੀ ਭਾਰਤੀ ਕੁਲਵੰਤ ਸਿੰਘ ਯੂ ਕੇ ਵਾਲਿਆਂ ਵਲੋਂ ਪਹਿਲਾਂ ਫੁੱਟਬਾਲ ਟੂਰਨਾਮੈਂਟ ਪਿੰਡ ਦੇ ਹੀ ਉਤਸ਼ਾਹਿਤ ਨੌਜਵਾਨਾਂ ਵਲੋਂ ਰਲਮਿਲ ਕੇ ਕਰਵਾਇਆ ਗਿਆ। ਫੁੱਟਬਾਲ ਖਿਡਾਰੀ ਮਨਿੰਦਰ ਲੱਕੀ ਨੇ ਦੱਸਿਆ ਕਿ ਸੁਖਵੀਰ ਸਿੰਘ ਸਹਾਇਕ ਕੋਚ ਵਲੋਂ ਵੀ ਉਨ੍ਹਾਂ ਨੂੰ ਚੰਗੀ ਖੇਡ ਲਈ ਗਾਇਡ ਲਾਈਨ ਦਿੱਤੀ ਗਈ। ਜਿਸ ਦੀ ਬਦੋਲਤ ਅੱਜ ਪਿੰਡ ਵਿਚ ਤਿੰਨ ਦਰਜ਼ਨ ਤੋਂ ਵੱਧ ਖਿਡਾਰੀ ਫੁੱਟਬਾਲ ਟੀਮ ਦੇ ਵਿਚ ਸ਼ਾਮਿਲ ਹਨ। ਇਸ ਤੋਂ ਇਲਾਵਾ ਹਾਕੀ ਦੀ ਟੀਮ ਦੇ ਵੀ ਆਪਣੀ ਦਿਨ ਰਾਤ ਮੇਹਨਤ ਕਰਕੇ ਕਾਮਯਾਬ ਹੋ ਰਹੀ ਹੈ।    

Post a Comment

0 Comments