ਬਿਰਧ ਸੇਵਾ ਆਸ਼ਰਮ ਦੇ ਮਰੀਜ਼ਾਂ ਨਾਲ ਬਲਪ੍ਰੀਤ ਸਿੰਘ ਨੇ ਆਪਣੇ 53ਵੇਂ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ


ਆਸ਼ਰਮ ਦੇ ਮਰੀਜ਼ਾਂ ਲਈ ਲਗਾਏ ਲੰਗਰ, ਕੱਟਿਆ ਕੇਕ

ਆਦਮਪੁਰ ਦੋਆਬਾ, 27 ਜਨਵਰੀ (ਅਮਰਜੀਤ ਸਿੰਘ ਜੰਡੂ ਸਿੰਘਾ)- ਸਾਨੂੰ ਸਾਰਿਆਂ ਨੂੰ ਆਪਣੇ ਜਨਮ ਦਿਨ ਜਾਂ ਹੋਰ ਖੁਸ਼ੀ ਦੇ ਸਮਾਗਮਾਂ ਪੱਲ੍ਹ ਆਸ਼ਰਮ ਵਿੱਚ ਮਰੀਜ਼ਾਂ ਅਤੇ ਬੱਚਿਆਂ ਨਾਲ ਵੀ ਸਾਂਝੇ ਕਰਨੇ ਚਾਹੀਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਦਮਪੁਰ ਦੇ ਵਸਨੀਕ ਬਲਪ੍ਰੀਤ ਸਿੰਘ ਨੇ ਪ੍ਰੈਸ ਨਾਲ ਸਾਂਝਾ ਕਰਦੇ ਕਿਹਾ ਉਹ ਆਪਣੇ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਨ ਵਾਸਤੇ ਬਿਰਧ ਸੇਵਾ ਆਸ਼ਰਮ ਪਿੰਡ ਬੁਡਿਆਣਾ ਜਲੰਧਰ ਵਿਖੇ ਪੁੱਜੇ ਹਨ। ਇਸ ਮੌਕੇ ਤੇ ਬਲਪ੍ਰੀਤ ਸਿੰਘ ਨੇ ਕੇਕ ਕੱਟਿਆ ਅਤੇ ਮਰੀਜ਼ਾਂ ਨੂੰ ਲੰਗਰ ਵੀ ਵਿਤਰਿਤ ਕੀਤਾ। ਇਸ ਮੌਕੇ ਤੇ ਉਚੇਚੇ ਤੋਰ ਤੇ ਬਲਪ੍ਰੀਤ ਸਿੰਘ ਨਾਲ ਪੁੱਜੇ ਆਦਮਪੁਰ ਦੇ ਉੱਘੇ ਸਮਾਜ ਸੇਵਕ ਤੇ ਜਾਗਿ੍ਰਤੀ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ. ਮਨਮੋਹਨ ਸਿੰਘ ਬਾਬਾ ਨੇ ਕਿਹਾ ਉਹ ਅਤੇ ਉਨ੍ਹਾਂ ਦੀ ਸੁਸਾਇਟੀ ਦੇ ਮੈਂਬਰ ਸਮੇਂ ਸਮੇਂ ਮੌਕੇ ਆਸ਼ਰਮ ਦੇ ਮਰੀਜ਼ਾਂ ਲਈ ਜਿਥੇ ਲੰਗਰ ਪਾਣੀ ਤੇ ਹੋਰ ਵੱਖ ਵੱਖ ਸਮਾਨ ਆਸ਼ਰਮ ਵਿੱਚ ਭੇਟ ਕਰਦੇ ਰਹਿੰਦੇ ਹਨ। ਉਨ੍ਹਾਂ ਜਿਥੇ ਬਲਪ੍ਰੀਤ ਸਿੰਘ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਉਥੇ ਉਨ੍ਹਾਂ ਕਿਹਾ ਇਹ ਆਸ਼ਰਮ ਦੇ ਸਹਿਯੋਗ ਲਈ ਕਾਰਜ ਜਾਗਿ੍ਰਤੀ ਚੈਰੀਟੇਬਲ ਸੁਸਾਇਟੀ ਰਜਿ ਆਦਮਪੁਰ ਵਲੋਂ ਇਸੇ ਤਰ੍ਹਾਂ ਚੱਲਦੇ ਰਹਿਣਗੇ। ਇਸ ਮੌਕੇ ਤੇ ਸਮਾਜ ਸੇਵਕ ਮਨਮੋਹਨ ਸਿੰਘ ਬਾਬਾ, ਬਲਪ੍ਰੀਤ ਸਿੰਘ, ਪ੍ਰਦੀਪ ਸਿੰਘ, ਸੰਦੀਪ ਛਾਬੜਾ, ਅਮਰੀਕ ਸਿੰਘ, ਵਿਜੇ ਯਾਦਵ, ਬਲਵੀਰ ਗਿਰ, ਆਸ਼ਰਮ ਦੇ ਪ੍ਰਧਾਨ ਬੀਬੀ ਕਰਮਜੀਤ ਕੌਰ, ਹਰਪ੍ਰੀਤ ਸਿੰਘ, ਵਿਕਰਮ ਸਿੰਘ ਵਿੱਕੀ ਤੇ ਹੋਰ ਮੈਂਬਰ ਹਾਜ਼ਰ ਸਨ। 


Post a Comment

0 Comments