ਜਾਗ੍ਰਿਤੀ ਕਲੱਬ ਵਲੋਂ ਅੱਖਾਂ ਦਾ ਚੈੱਕਅਪ ਕੈਂਪ ਦੌਰਾਨ 405 ਮਰੀਜਾਂ ਦੇ ਕੀਤੇ ਆਪ੍ਰੇਸ਼ਨ

ਆਦਮਪੁਰ, 20 ਮਾਰਚ (ਅਮਰਜੀਤ ਸਿੰਘ)-: ਜਾਗ੍ਰਿਤੀ ਕਲੱਬ (ਰਜਿ.) ਆਦਮਪੁਰ ਅਤੇ ਲਾਇਨਜ਼ ਕਲੱਬ ਫੇਅਰਲੋਪਲੰਡਨ ਵਲੋਂ ਸਾਂਈ ਜੁਮਲੇ ਸ਼ਾਹ ਜੀ, ਲਾਲਾ ਮੁਹਰ ਚੰਦ ਪਾਲ, ਜਸਵਿੰਦਰ ਕੌਰ ਨਾਂਦਰਾ, ਕੇਹਰ ਸਿੰਘ ਲਾਲੀ, ਨੰਦ ਲਾਲ ਪਸਰੀਚਾ, ਦਿਲਬਾਗ ਰਾਏ ਪਸਰੀਚਾ, ਚੌਧਰੀ ਓਮ ਪ੍ਰਕਾਸ਼ ਸਿੰਘ, ਭਗਵੰਤ ਸਿੰਘ ਮਿਨਹਾਸ, ਸੰਸਥਾਪਕ ਚੰਦਰ ਮੋਹਨ ਯਾਦਵ ਦੀ ਮਿੱਠੀ ਯਾਦ ਨੂੰ ਸਮਰਪਿਤ 39ਵਾਂ ਅੱਖਾਂ ਦਾ ਮੁਫਤ ਅਪ੍ਰੇਸ਼ਨ ਕੈਂਪ ਕਲੱਬ ਦੇ ਸਰਪ੍ਰਸਤ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲੇ ਰਹਿਨੁਮਾਈ ਹੇਠ ਲਗਾਇਆ ਗਿਆ।          ਇਸ ਮੌਕੇ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਵਲੋਂ 860 ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅਪ ਕੀਤਾ ਗਿਆ। ਅਤੇ 405 ਮਰੀਜ਼ਾਂ ਦੇ ਅੱਖਾਂ ਦੇ ਅਪ੍ਰੇਸ਼ਨ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਕੇ.ਪੀ ਹਲਕਾ ਇੰਚਾਰਜ ਆਦਮਪੁਰ, ਸੁਆਮੀ ਰਾਮ ਭਾਰਤੀ, ਮਨੋਜ ਅਰੋੜਾ ਚੇਅਰਮੈਨ ਜ਼ਿਲਾ ਪਲਾਨਿੰਗ ਬੋਰਡ, ਵਰਿੰਦਰ ਕੁਮਾਰ ਨਗਰ ਪੰਚਾਇਤ ਪ੍ਰਧਾਨ ਗਗਰੇਟ, ਨਰਿੰਦਰ ਸਿੰਘ ਢਿੱਲੋਂ ਸਰਪੰਚ ਮਨਸੂਰ ਪੁਰ ਬਡਾਲਾ, ਅਰੁਣਾ ਅਰੋੜਾ ਕੌਂਸਲਰ, ਡਾਕਟਰ ਰੀਮਾ ਗੋਗੀਆ, ਐਸ.ਐਮ.ਉ ਕਲੱਬ ਦੇ ਪ੍ਰਧਾਨ ਮਨਮੋਹਨ ਸਿੰਘ ਬਾਬਾ, ਰਾਜ ਕੁਮਾਰ ਪਾਲ, ਮੰਗਤ ਰਾਮ ਸ਼ਰਮਾਂ, ਸੱਤਪਾਲ ਬਜਾਜ, ਦਸ਼ਵਿਦਰ ਕੁਮਾਰ, ਰਜੇਸ਼ ਕੁਮਾਰ ਰਾਜੂ, ਗੁਲਸ਼ਨ ਦਿਲਬਾਗੀ, ਤਿਲਕ ਰਾਜ ਟੰਡਨ ਜਲੰਧਰ, ਬਲਬੀਰ ਗਿਰ, ਜਰਨਲ ਜੀ.ਐਸ ਢਿੱਲੋਂ, ਗਗਨ ਪਸਰੀਚਾ, ਲਾਲਾ ਬਸੰਤ ਲਾਲ ਕਪੂਰ, ਵਿਜੇ ਯਾਦਵ, ਸੱਤਪਾਲ ਨੀਟਾ, ਰਵੀ ਸੰਕਰ ਬਾਂਸਲ, ਨਰਿੰਦਰ ਕੁਮਾਰ, ਸੁਨੀਲ ਵਾਸੂਦੇਵ, ਕੁਲਦੀਪ ਸਿੰਘ, ਪਰਗਟ ਸਿੰਘ, ਮੇਹਰ ਚੰਦ, ਲਵ ਯਾਦਵ, ਪਵਨ ਯਾਦਵ, ਗੁਰਨਾਮ ਸਿੰਘ, ਵਰਿੰਦਰ ਦੱਤਾ, ਗਿਆਨ ਸਿੰਘ, ਤਰਨਜੋਤ ਸਿੰਘ ਖਾਲਸਾ, ਗੁਰਮੁਖ ਸਿੰਘ ਸੂਰੀ ਅਤੇ ਹੋਰ ਹਾਜ਼ਰ ਸਨ।

Post a Comment

0 Comments