ਆਦਮਪੁਰ ਤੋਂ ਫੋਰਲੇਨ ਮਾਰਗ ਦੀ ਤਿਆਰੀ ਇਲਾਕੇ ਦੇ ਪਿੰਡਾਂ ਲਈ ਵੱਡਾ ਲਾਹੇਵੰਦ ਸਾਬਿਤ ਹੋਵੇਗੀ- ਚੇਅਰਮੈਨ ਜਤਿੰਦਰ ਜੇ ਮਿਨਹਾਸ

 ਆਦਮਪੁਰ 27 ਮਾਰਚ (ਅਮਰਜੀਤ ਸਿੰਘ)- ਆਦਮਪੁਰ ਹਵਾਈ ਅੱਡੇ ਤੱਕ ਫੋਰਲੇਨ ਸਬੰਧੀ ਕੱਲ ਆਈ.ਏ.ਐਸ ਕਰੁਨੇਸ਼ ਸ਼ਰਮਾਂ ਵੱਲੋਂ ਨਵੇਂ ਰੂਟ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਜੋ ਨਵੇਂ ਰੂਟ ਸੰਬੰਧੀ ਬਿਉਰਾ ਜਾਰੀ ਕੀਤਾ ਹੈ। ਉਹ ਵਾਕਈ ਕਾਬਿਲੇ ਤਾਰੀਫ ਹੈ ਜਿਸ ਨਾਲ ਨਾਂ ਸਿਰਫ ਹੁਣ ਸਰਕਾਰ ਦੇ ਕਰੋੜਾਂ ਰੁਪਏ ਬਚਣਗੇ ਉੱਥੇ ਕੰਦੋਲਾ ਡਮੁੰਡਾ ਮਾਰਗ ਦੀ ਚੋਣ ਨਾਲ ਦੋਹਾਂ ਪਿੰਡਾਂ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਵਾਸੀ ਭਾਰਤੀ ਉੱਘੇ ਬਿਜਨਸਮੈਨ ਅਤੇ ਸੰਤ ਵਤਨ ਸਿੰਘ ਨੰਬਰਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟ੍ਰਸਟ ਦੇ ਚੇਅਰਮੈਨ ਜਤਿੰਦਰ ਜੇ ਮਿਨਹਾਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।

ਉਨਾਂ ਕਿਹਾ ਕਿ ਪਹਿਲਾਂ ਤਾਂ ਆਦਮਪੁਰ ਘਰੇਲੂ ਹਵਾਈ ਅੱਡਾ ਹੀ ਸਰਕਾਰ ਦੀ ਦੋਆਬੇ ਨਾਲ ਸੰਬੰਧਤ ਪ੍ਰਵਾਸੀਆਂ ਲਈ ਵੱਡੀ ਦੇਣ ਸੀ ਤੇ ਹੁਣ ਇਸਦੇ ਨਾਲ ਨਾਲ ਆਦਮਪੁਰ ਤੋਂ ਫੋਰਲੇਨ ਮਾਰਗ ਦੀ ਤਿਆਰੀ ਇਸ ਇਲਾਕੇ ਦੇ ਪਿੰਡਾਂ ਲਈ ਵੱਡਾ ਲਾਹੇਵੰਦ ਸਾਬਿਤ ਹੋਵੇਗਾ। ਜਿਸ ਨਾਲ ਇਲਾਕੇ ਦੇ ਪ੍ਰਵਾਸੀ ਜੋ ਲੰਬੇ ਸਮੇਂ ਤੋਂ ਆਪਣੇ ਪਿੰਡਾਂ ਅੰਦਰ ਅਜਿਹੀਆਂ ਸੁਵਿਧਾਵਾਂ ਵੇਖਣਾ ਚਾਹੁੰਦੇ ਸਨ ਉਹ ਕਾਫੀ ਉਤਸਾਹਿਤ ਹਨ।ਉਨਾਂ ਇਸ ਮੌਕੇ ਖੁਲਾਸਾ ਕਰਦਿਆਂ ਕਿਹਾ ਕਿ ਉਨਾਂ ਨੂੰ ਦੂਹਰੀ ਖੁਸ਼ੀ ਇਸ ਗੱਲ ਦੀ ਹੈ ਕਿ ਉਨਾਂ ਵੱਲੋਂ ਇਸੇ ਮਾਰਗ ਤੇ ਪੰਜ ਕਰੋੜ ਦੀ ਲਾਗਤ ਨਾਲ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਵੀ ਯਾਦਗਾਰ ਬਣਾਉਣ ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਜਿੱਥੇ ਇਹ ਸਮਾਰਕ ਜਿੱਥੇ ਖੇਡ ਸਟੇਡੀਅਮ ਵੀ ਬਣਾਏ ਜਾਣਗੇ ਸਭਨਾਂ ਦੀ ਖਿੱਚ ਦਾ ਕੇਂਦਰ ਬਣੇਗਾ।ਉਨਾਂ ਇੱਕ ਵਾਰ ਫਿਰ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦਾ ਪੂਰਾ ਮਨ ਪੰਜਾਬ ਅੰਦਰ ਨਿਵੇਸ਼ ਖ਼ਾਸਤੌਰ ਤੇ ਆਮ ਲੋਕਾਂ ਨੂੰ ਸ਼ਹੀਦਾਂ ਦੇ ਇਤਿਹਾਸ ਨਾਲ ਜਾਣੂ ਕਰਵਾਉਣ ਪ੍ਰਤੀ ਸਰਕਾਰਾਂ ਦੀ ਹੱਲਾ ਸ਼ੇਰੀ ਤੋਂ ਬਾਅਦ ਵੱਡਾ ਉਤਸ਼ਾਹ ਭਰ ਗਿਆ ਹੈ ਤੇ ਉਹ ਜਲਦ ਯਾਦਗਾਰੀ ਦੀ ਉਸਾਰੀ ਸ਼ੁਰੂ ਕਰਵਾਉਣਗੇ।ਉਨਾਂ ਖ਼ਾਸਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਕੈਬਿਨੇਟ ਮੰਤਰੀ ਸੁੱਖਸਰਕਾਰੀਆ, ਮਹਿੰਦਰ ਸਿੰਘ ਕੇ.ਪੀ ਸਮੇਤ ਜਿਲਾ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਹੈ।

Post a Comment

0 Comments