ਸ਼੍ਰੀ ਗੁਰੂ ਗੋਬਿੰਦ ਸਿੰਘ ਹਾਕੀ ਕਲੱਬ ਧੁਦਿਆਲ ਦਾ ਟੂਰਨਾਮੈਂਟ ਪੰਡੋਰੀ ਨਿੱਝਰਾਂ ਕਲੱਬ ਨੇ ਜਿੱਤਿਆ

ਪਿੰਡ ਪੱਧਰ ਵਿਚ ਬੜਿੰਗ ਦੀ ਟੀਮ ਨੇ ਮਾਰੀ ਬਾਜੀ , ਓਪ ਜੇਤੂ ਚੱਕ ਦਾਨਾ ਦੀ ਟੀਮ ਰਹੀ

ਹੁਸ਼ਿਆਰਪੁਰ/ਸ਼ਾਮਚੁਰਾਸੀ 29 ਮਾਰਚ (SURMA PUNJAB)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਾਕੀ ਕਲੱਬ ਧੁਦਿਆਲ ਵਲੋਂ 100 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਪਹਿਲਾ ਹਾਕੀ ਟੂਰਨਾਮੈਂਟ ਪ੍ਰਵਾਸੀ ਭਾਰਤੀਆਂ, ਸਮੂਹ ਗ੍ਰਾਮ ਪੰਚਾਇਤ ਅਤੇ ਹਾਕੀ ਕਲੱਬ ਸ਼ਾਨਾਮੱਤੀ ਢੰਗ ਨਾਲ ਕਰਵਾਇਆ ਗਿਆ। ਜਿਸ ਵਿਚ ਇਲਾਕੇ ਦੀਆਂ ਸਿਰ ਕੱਢ ਹਾਕੀ ਕਲੱਬਾਂ ਅਤੇ ਪਿੰਡ ਪੱਧਰ ਦੀਆਂ ਟੀਮਾਂ ਨੇ ਹੁੰਮ ਹੁਮਾ ਕੇ ਸ਼ਿਰਕਤ ਕੀਤੀ। ਇਸ ਟੂਰਨਾਮੈਂਟ ਵਿਚ ਓਪਨ ਕਲੱਬ ਦਾ ਫਾਈਨਲ ਮੁਕਾਬਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਹਾਕੀ ਕਲੱਬ ਪੰਡੋਰੀ ਨਿੱਝਰਾਂ ਅਤੇ ਮਹਾਰਾਣਾ ਪ੍ਰਤਾਪ ਕਲੱਬ ਹੁਸ਼ਿਆਰਪੁਰ ਵਿਚਕਾਰ ਖੇਡਿਆ ਗਿਆ। ਜਿਸ ਵਿਚ ਪੰਡੋਰੀ ਨਿੱਝਰਾਂ ਦੀ ਹਾਕੀ ਕਲੱਬ ਵਿਨਰ ਕੱਪ ਨਾਲ ਜੇਤੂ ਹੋਈ।


ਜਿਸ ਨੂੰ ਵਿਨਰ ਕੱਪ ਅਤੇ 21000/ ਦੀ ਨਗਦੀ ਸਮੇਤ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਉਪ ਜੇਤੂ ਮਹਾਰਾਣਾ ਪ੍ਰਤਾਪ ਕਲੱਬ ਹੁਸ਼ਿਆਰਪੁਰ ਦੀ ਟੀਮ ਨੂੰ ਸੈਕਿੰਡ ਟਰਾਫੀ 15000/ ਦੀ ਨਗਦੀ ਅਤੇ 16 ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਪਿੰਡ ਪੱਧਰ ਦੀ ਜੇਤੂ ਬੜਿੰਗ ਦੀ ਟੀਮ ਨੂੰ ਵਿਨਰ ਕੱਪ , 15000/ ਦੀ ਨਗਦੀ ਨਾਲ ਅਤੇ 16 ਹਾਕੀਆਂ, ਓਪ ਜੇਤੂ ਚੱਕ ਦਾਨਾ ਦੀ ਟੀਮ ਨੂੰ ਸੈਕਿੰਡ ਟਰਾਫੀ 11000/ ਦੀ ਨਗਦੀ ਅਤੇ 16 ਹਾਕੀਆਂ ਦੇ ਸਨਮਾਨਿਤ ਕੀਤਾ ਗਿਆ। ਇਨਾਮਾਂ ਦੀ ਵੰਡ ਪ੍ਰਸਿੱਧ ਓਲੰਪੀਅਨ ਸ. ਰਜਿੰਦਰ ਸਿੰਘ ਸੁਰਜੀਤ ਹਾਕੀ ਅਕੈਡਮੀ, ਨਵਦੀਪ ਅਮਨ ਯੂ ਕੇ, ਸਤਨਾਮ ਸਿੰਘ ਸੱਤੂ ਸੰਮਤੀ ਮੈਂਬਰ ਅਤੇ ਸਰਪੰਚ ਸਰਬਜੀਤ ਸਿੰਘ ਸਾਬੀ ਹੁੰਦਲ ਵਲੋਂ ਸਾਂਝੇ ਤੌਰ ਤੇ ਕੀਤੀ ਗਈ। ਟੂਰਨਾਮੈਂਟ ਦੇ ਸਰਪ੍ਰਸਤ ਕੁਲਵੰਤ ਸਿੰਘ ਯੂ ਕੇ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਟੂਰਨਾਮੈਂਟ ਸਵ. ਜਮਸ਼ੇਰ ਸਿੰਘ ਭਾਟੀਆ, ਸਵ. ਸੂਬੇਦਾਰ ਪਿਆਰਾ ਸਿੰਘ ਏ ਐਮ ਸੀ ਅਤੇ ਪਿੰਡ ਦੀ ਹਾਕੀ ਦੇ ਫਾਂਊਂਡਰ ਸਵ. ਹਰਭਜਨ ਸਿੰਘ ਦੀ ਨਿੱਘੀ ਯਾਦ ਨੂੰ ਵੀ ਸਮਰਪਿਤ ਸੀ ਜਿਸ ਵਿਚ ਆਏ ਸਾਰੇ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਦਾ ਸਮੂੁਹ ਨਗਰ ਨਿਵਾਸੀਆਂ ਜੀ ਆਇਆਂ ਕੀਤਾ। ਇਸ ਮੌਕੇ ਪਿੰਡ ਪੱਧਰ ਤੇ ਧੁਦਿਆਲ ਏ ਅਤੇ ਧੁਦਿਆਲ ਬੀ ਦਾ ਫੁੱਟਬਾਲ ਸ਼ੋਅ ਮੈਚ ਵੀ ਕਰਵਾਇਆ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਲੱਕੀ ਨਿੱਝਰ, ਕੈਪਟਨ ਗੁਰਮੇਲ ਪਾਲ ਸਿੰਘ, ਕੈਪਟਨ ਲਾਲ ਸਿੰਘ, ਡਾ. ਜਸਵੀਰ ਸਿੰਘ, ਹਰਸ਼ਰਨ ਸਿੰਘ, ਅਵਤਾਰ ਸਿੰਘ, ਕੁਲਦੀਪ ਚੁੰਬਰ, ਜਗਤਾਰ ਸਿੰਘ, ਸੁਖਵੀਰ ਸਿੰਘ ਹੰੁਦਲ, ਨੰਦਾ ਫਾਰਮੇਸੀ, ਸ਼੍ਰੀ ਜਤਿਨ ਮਹਾਜਨ ਅਲਫਾ ਜਲੰਧਰ, ਨਿਖਲ ਭੰਡਾਰੀ, ਸਰਬਜੀਤ ਸਿੰਘ ਸ਼ਾਬੀ ਮਿੱਠਾਪੁਰ, ਸੁਰਿੰਦਰ ਸਿੰਘ ਨੰਬਰਦਾਰ, ਗੁਰਮੀਤ ਸਿੰਘ ਜਲੰਧਰ, ਗੁਰਪ੍ਰੀਤ ਸਿੰਘ ਨੰਬਰਦਾਰ, ਰਘੁਬੀਰ ਸਿੰਘ ਮਿੱਠਾਪੁਰ, ਇਕਬਾਲ ਸਿੰਘ ਢਿੱਲੋਂ, ਦਵਿੰਦਰ ਸਿੰਘ, ਧਰਮ ਸਿੰਘ, ਕੁਲਦੀਪ ਸਿੰਘ ਪੀ ਪੀ, ਜਥੇਦਾਰ ਪਿਆਰਾ ਸਿੰਘ, ਆਤਮਾ ਰਾਮ ਸਿੱਧੂ, ਹੈਡ ਗ੍ਰੰਥੀ ਸਰਵਣ ਸਿੰਘ, ਦੁਪਿੰਦਰ ਬੰਟੀ, ਨਿਰਮਲ ਕੁਮਾਰ ਕੌਂਸਲਰ, ਸੋਢੀ ਯੂ ਕੇ, ਵਿਜੇ ਭਾਟੀਆ, ਸੋਨੂੂੰ ਯੂ ਕੇ, ਜਗਦੀਪ ਸਿੰਘ, ਅਵਤਾਰ ਸਿੰਘ ਕੋਚ, ਕੁਲਵੀਰ ਸਿੰਘ ਕੀਰਾ ਕੋਚ, ਗੋਲਡੀ ਯੂ ਕੇ, ਮਨਿੰਦਰ ਲੱਕੀ, ਪ੍ਰਗਟ ਚੁੰਬਰ, ਗੁਰਿੰਦਰਪਾਲ, ਬਿੰਦਰ ਚੁੰਬਰ, ਬਲਵਿੰਦਰ ਬਿੰਦੀ, ਤੀਰਥ ਬਿੱਲਾ, ਨਵੀ ਚੁੰਬਰ, ਗਿਆਨ ਸਿੰਘ, ਸਤਪਾਲ ਸਿੰਘ, ਰਾਮ ਪ੍ਰਕਾਸ਼ ਨੰਬਰਦਾਰ ਸਮੇਤ ਕਈ ਹੋਰ ਹਾਜ਼ਰ ਸਨ। 



Post a Comment

0 Comments