ਐਸ.ਡੀ.ਐਮ ਜੈ ਇੰਦਰ ਸਿੰਘ, ਐਸ.ਐਮ.ਓ ਡਾ. ਰੀਮਾ ਗੋਗੀਆ ਨੇ ਆਦਮਪੁਰ ਚ ਕੀਤੀ ਪੰਚਾਂ, ਸਰਪੰਚਾਂ ਨਾਲ ਮੀਟਿੰਗ


ਆਦਮਪੁਰ (ਬਲਬੀਰ ਸਿੰਘ ਕਰਮ)- ਪੰਜਾਬ ਵਿੱਚ ਵੱਧ ਰਹੇ ਕਰੋਨਾ ਦੇ ਮਾਮਲਿਆ ਨੂੰ ਦੇਖਦੇ ਹੋਏ, ਸਰਕਾਰ ਵਲੋਂ ਵੱਖ-ਵੱਖ ਸਮੇ ਦੌਰਾਨ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਜਿਸਦੇ ਚਲਦਿਆ ਅੱਜ ਮਾਰਕੀਟ ਕਮੇਟੀ ਦਫਤਰ ਆਦਮਪੁਰ ਵਿਖੇ ਐਸ.ਡੀ.ਐਮ ਜਲੰਧਰ 1 ਡਾ.ਜੈ ਇੰਦਰ ਸਿੰਘ ਤੇ ਐਸ.ਐਮ.ਓ ਆਦਮਪੁਰ ਡਾਕਟਰ ਰੀਮਾ ਗੋਗੀਆ ਜੰਮੂ ਵਲੋਂ ਆਦਮਪੁਰ ਦੇ ਪਿੰਡਾਂ ਦੇ ਪੰਚਾਂ, ਸਰਪੰਚਾਂ ਨਾਲ ਇੱਕ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਹਾਜਰ ਸ਼ਹਿਰ ਵਾਸੀਆਂ ਤੇ ਪਿੰਡਾਂ ਦੇ ਪੰਚਾਂ, ਸਰਪੰਚਾਂ ਨੂੰ ਸੰਬੋਧਨ ਕਰਦਿਆ ਐਸ.ਡੀ.ਐਮ ਜਲੰਧਰ 1 ਡਾ.ਜੈ ਇੰਦਰ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਮੀਟਿੰਗ ਇਸ ਲਈ ਬੁਲਾਈ ਗਈ ਹੈ ਕਿਉਕਿ ਪੰਜਾਬ ਚ ਕਰੋਨਾ ਮਾਹਮਾਰੀ ਦੀ ਬਿਮਾਰੀ ਚ ਲਗਾਤਾਰ ਵਾਧਾ ਹੋ ਰਿਹਾ ਇਸਦੀ ਵੱਧ ਰਹੀ ਚੈਨ ਨੂੰ ਤੋੜਣ ਲਈ ਸਾਨੂੰ ਸਾਰਿਆ ਨੂੰ ਇਕਜੁੱਟ ਹੋ ਕੇ ਇਸ ਤੋਂ ਬਚਣ ਲਈ ਆਪਣੇ ਆਪਣੇ ਇਲਾਕੇ ਚ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਜਰੂਰਤ ਹੈ। ਉਪਰੰਤ ਐਸ.ਐਮ.ਓ ਆਦਮਪੁਰ ਡਾਕਟਰ ਰੀਮਾ ਗੋਗੀਆ ਜੰਮੂ ਵਲੋਂ ਸਰਪੰਚਾਂ ਦੇ ਵਿਚਾਰ ਸੁਣੇ ਤੇ ਕਿਹਾ ਕਿ ਉਹ ਹੈਲਥ ਵਿਭਾਗ ਵਲੋ ਜਿਥੋਂ ਤੱਕ ਹੋ ਸਕੇਗਾ ਪਿੰਡਾਂ ਦੇ ਸਰਪੰਚਾਂ ਦੀ ਕਰੋਨਾ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਚ ਪੂਰੀ ਮਦਦ ਕਰਨਗੇ। ਤਾ ਜੋ ਲੋਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਚ ਕੋਈ ਪ੍ਰੇਸ਼ਾਨੀ ਨਾ ਆਵੇ ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ  ਨੂੰ ਲਗਵਾਉਣ ਨਾਲ ਕਿਸੇ ਕਿਸਮ ਦਾ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਮੀਟਿੰਗ ਦੌਰਾਨ ਬਲਾਕ ਐਜੁਕੇਟਰ ਮੈਡਮ ਅਸੀਮ ਸ਼ਰਮਾ ਨੇ ਆਏ ਹੋਏ ਸਰਪੰਚਾਂ ਨੂੰ ਕਰੋਨਾ ਵੈਕਸੀਨ ਸਾਈਟਾ ਤੇ ਸੈਸ਼ਨਾ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਤੋਂ 45 ਸਾਲਾਂ ਤੋਂ ਵੱਧ ਹਰ ਵਿਅਕਤੀ ਨੂੰ ਕਰੋਨਾ ਵੈਕਸੀਨ ਲੱਗੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਕਰੋਨਾ ਪਾਜ਼ਿਟਿਵ ਮਰੀਜ ਮਿਲਦਾ ਹੈ ਉਸਦੇ ਪਰਿਵਾਰਿਕ ਮੈਂਬਰਾ ਤੇ ਉਸਦੇ ਸੰਪਰਕ ਚ ਆਏ ਲੋਕਾਂ ਦਾ ਕਰੋਨਾ ਟੈਸਟ ਜ਼ਰੂਰ ਕਰਵਾਇਆ ਜਾਵੇ। ਇਸ ਮੌਕੇ ਗੁਰਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਨੋਡਲ ਅਫਸਰ ਡਾਕਟਰ ਮਨਮੋਹਨ ਕਪਿਲਾ, ਹਰੀਸ਼ ਕੁਮਾਰ, ਕਾਰਜ ਸਾਧਕ ਅਫਸਰ ਹਰਨਰਿੰਦਰ ਸਿੰਘ, ਨਾਇਬ ਤਹਿਸੀਦਾਰ ਆਦਮਪੁਰ ਵੀਰਇੰਦਰ ਭਾਟੀਆ, ਦਰਸ਼ਨ ਸਿੰਘ ਕਰਵਲ, ਕੌਸਲਰ ਸੁਰਿੰਦਰ ਪਾਲ ਸਿੱਧੂ, ਰਾਜੇਸ਼ ਕੁਮਾਰ ਰਾਜੂ ਤੇ ਹੋਰ ਅਧਿਕਾਰੀ ਹਾਜਰ ਸਨ।Post a Comment

0 Comments