ਧੀਆਂ ਦੀ ਸੁਰੱਖਿਆ ਵਾਸਤੇ ਸਰਕਾਰ ਸਖਤ ਕਦਮ ਉਠਾਵੇ- ਦਵਿੰਦਰ ਸਿੰਘ ਵਿਰਦੀ


ਪੁਲਿਸ ਕਮਿਸ਼ਨਰ ਜਲੰਧਰ ਲਈ ਸੌਪਿਆ ਮੰਗ ਪੱਤਰ
ਅਮਰਜੀਤ ਸਿੰਘ ਜੀਤ ਜੰਡੂ ਸਿੰਘਾ/ਪਤਾਰਾ- ਲੋਕ ਇਨਸਾਫ ਪਾਰਟੀ ਜਿਲ੍ਹਾ ਜਲੰਧਰ ਦੇ ਜਰਨਲ ਸਕੱਤਰ ਦਵਿੰਦਰ ਸਿੰਘ ਵਿਰਦੀ ਅਤੇ ਸਾਥੀਆਂ ਵਲੋਂ ਪੁਲਿਸ ਕਮਿਸ਼ਨਰ ਜਲੰਧਰ ਲਈ ਇੱਕ ਮੰਗ ਪੱਤਰ ਏ.ਡੀ.ਸੀ.ਪੀ ਪੀਬੀਆਈ ਹਰਵਿੰਦਰ ਸਿੰਘ ਡੱਲੀ ਨੂੰ ਸੋਪਿਆ। ਜਿਸ ਵਿੱਚ ਲੋਕ ਇਨਸਾਫ ਪਾਰਟੀ ਜਲੰਧਰ ਦੇ ਮੈਬਰਾਂ ਨੇ ਧੀਆਂ ਦੀ ਸੁਰਖਿਆ ਸਬੰਧੀ ਸਰਕਾਰ ਨੂੰ ਸਖਤ ਕਦਮ ਉਠਾਉਣ ਦੀ ਅਪੀਲ ਕੀਤੀ ਹੈ ਅਤੇ ਮੰਗ ਕਰਦੇ ਹੋਇਆ ਦੱਸਿਆ ਹੈ ਕਿ ਪਿਛਲੇ 15 ਦਿਨਾਂ ਅੰਦਰ ਪੰਜਾਬ ਵਿੱਚ ਧੀਆਂ ਤੇ ਹੋਏ ਅਤਿਆਚਾਰ ਸਬੰਧੀ ਜਬਰਜਨਾਹ ਦੀਆਂ ਘਟਨਾਵਾਂ ਅਤੇ ਹੋਰ ਮਾਮਲੇ ਸਾਹਮਣੇ ਆਏ ਹਨ। ਜਿਲ੍ਹਾ ਸਕੱਤਰ ਦਵਿੰਦਰ ਸਿੰਘ ਵਿਰਦੀ ਨੇ ਕਿਹਾ ਕਿ ਪੰਜਾਬ ਵਾਸੀ ਆਪਸੀ ਪਿਆਰ ਅਤੇ ਰੱਲ ਮਿਲ ਕੇ ਰਹਿਣ ਵਾਲੇ ਲੋਕ ਹਨ ਪਰ ਅਜਿਹੀਆਂ ਘਟਵਾਨਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਆਪਸੀ ਪਿਆਰ ਨੂੰ ਖਤਮ ਕਰਨ ਤੇ ਤੁੱਲੇ ਹੋਏ ਹਨ। ਉਨ੍ਹਾਂ ਕਿਹਾ ਅਜਿਹੇ ਅਪਰਾਧ ਕਰਨ ਵਾਲਿਆਂ ਨੂੰ ਸਖਤ ਕਾਨੂੰਨੀ ਸਜਾ ਮਿਲਣੀ ਚਾਹੀਦੀ ਹੈ। ਇਸ ਮੌਕੇ ਬਲਵੀਰ ਬਾਘਾ, ਬਿੱਲੂ ਬੰਗੜ, ਸੁਨੀਲ ਬੰਗੜ, ਮਨਪ੍ਰੀਤ ਸਿੰਘ ਵਿਰਦੀ, ਰਵੀ ਲਾਲ, ਤਿਲਕ ਰਾਜ ਅਤੇ ਹੋਰ ਪਤਵੰਤੇ ਹਾਜ਼ਰ ਸਨ।  
 

Post a Comment

0 Comments