ਭਾਰਤ ਮਾਤਾ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

ਹੁਸ਼ਿਆਰਪੁਰ 31 ਜੁਲਾਈ (ਅਮਰਜੀਤ ਸਿੰਘ)- ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਰਿਹਾਣਾ ਜੱਟਾ ਕੋਹਿਨੂਰ ਵਲੋਂ ਜਲਿਆਵਾਲੇ  ਬਾਗ ਦੇ ਖੂਨੀ ਸਾਕੇ ਦਾ, ਲੰਡਨ ਦੇ ਕੈਕਸਟਨ ਹਾਲ ਵਿੱਚ, ਸਰ ਮਾਈਕਲ ਉਡਵਾਇਰ ਨੂੰ ਗੋਲੀਆਂ ਨਾਲ ਭੁੰਨ ਕੇ ਬਦਲਾ ਲੈਣ ਵਾਲੇ, ਭਾਰਤ ਮਾਤਾ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਜੀ ਨੂੰ ਅਜ ਦੇ ਦਿਨ ਅੰਗਰੇਜ਼ ਹਕੂਮਤ  ਵਲੋਂ ਫਾਂਸੀ ਦਿੱਤੀ ਗਈ ਸੀ। ਦੁਨੀਆਂ ਦੇ ਵਖ ਵਖ ਮੁਲਕਾਂ ਵਿੱਚ  ਸਾਰੇ ਸੰਸਾਰ ਵਿੱਚ, ਭਾਰਤ ਵਾਸੀਆਂ ਵਲੋਂ ਅਜ ਭਾਰਤ ਮਾਤਾ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਹਨ। ਬਰੈਂਪਟਨ ਕਨੇਡਾ ਵਿਚ ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਰਿਹਾਣਾ ਜੱਟਾ ਕੋਹਿਨੂਰ ਵਲੋਂ  ਡਾਕਟਰ ਮੁਖਤਿਆਰ ਸਿੰਘ ਧਾਲੀਵਾਲ ਸਾਬਕਾ ਕੈਬਨਿਟ ਸਕੱਤਰ ਪੰਜਾਬ ਹਿਮਾਚਲ ਜੰਮੂ ਅਤੇ ਕਸ਼ਮੀਰ (ਚੀਫ ਐਡਮਿੰਨ) ਦੀ ਸਰਪ੍ਰਸਤੀ ਹੇਠ  ਵਖਰੇ ਵਖਰੇ ਰਾਜਾਂ ਅਤੇ ਜਿਲ੍ਹਿਆ ਦੇ ਭਾਰਤੀ ਭਾਈਚਾਰੇ ਨੇ ਭਾਰਤ ਮਾਤਾ ਦੇ ਮਹਾਨ ਸਪੂਤ ਨੂੰ  ਸ਼ਰਧਾਂਜਲੀ ਭੇਟ ਕੀਤੀ ਹੈ। ਜਿਸ ਵਿੱਚ ਬਲਜੀਤ ਸਿੰਘ ਗਰੇਵਾਲ ਲੁਧਿਆਣਾ, ਸੁਰਜੀਤ ਸਿੰਘ ਸਿੱਧੂ ਬਠਿੰਡਾ, ਦਰਸ਼ਨ ਸਿੰਘ ਖੇੜਾ ਲੁਧਿਆਣਾ, ਡੀ ਡੀ ਵਰਮਾ ਲੁਧਿਆਣਾ, ਕੁਲਦੀਪ ਸਿੰਘ ਧਾਲੀਵਾਲ ਸਮਾਣਾ, ਵੱਸਣ ਸਿੰਘ ਅੰਮ੍ਰਿਤਸਰ  ,  ਟੀ ਐਸ ਬੇਦੀ ਫਿਰੋਜ਼ਪੁਰ, ਡਾਕਟਰ ਐਮ ਐਸ  ਧਾਲੀਵਾਲ ਹੁਸ਼ਿਆਰਪੁਰ, ਗੁਰਦੇਵ ਸਿੰਘ ਬਾਸੀ  ਮੋਗਾ, ਸਤਿੰਦਰ ਸਿੰਘ ਗਿੱਲ ਲੁਧਿਆਣਾ  , ਹਰਦੇਵ ਸਿੰਘ ਮੁਕਤਸਰ ਸਾਹਿਬ, ਅਰੁਣ ਤਿਰਵੇਦੀ ਗੁਜਰਾਤ, ਦਿਨੇਸ਼ ਕੁਠਾਰੀ ਗੁਜਰਾਤ, ਰਵੀ ਕੁਮਾਰ ਕਰਨਾਟਕਾ, ਗੁਰਮੀਤ ਸਿੰਘ  ਜਲੰਧਰ ਅਤੇ ਹੋਰ  ਪਤਵੰਤਿਆਂ  ਨੇ ਸ਼ਰਧਾਂਜਲੀ ਭੇਂਟ ਕੀਤੀ  ।

Post a Comment

0 Comments