ਸਤਿਗੁਰੂ ਸ਼੍ਰੀ ਮਹੰਤ ਦੇਵੇਂਦਰ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਇੰਜੀ. ਨਰਿੰਦਰ ਬੰਗਾ ਦਾ ਸੇਵਾ ਮੁਕਤੀ ਸਮਾਗਮ ਸ਼ਰਧਾ ਨਾਲ ਮਨਾਇਆ


ਜਲੰਧਰ, 21 ਦਸੰਬਰ (ਅਮਰਜੀਤ ਸਿੰਘ)-
ਦੂਰਦਰਸ਼ਨ ਜਲੰਧਰ ਦੇ ਟੈਕਨੀਕਲ ਡਾਇਰੈਕਟਰ ਨਰਿੰਦਰ ਬੰਗਾ ਦਾ ਸੇਵਾ ਮੁਕਤੀ ਸਮਾਗਮ ਸ਼੍ਰੀ ਗੁਰੂ ਰਾਮਰਾਏ ਜੀ ਮਹਾਰਾਜ ਦੇਹਰਾਦੂਨ ਦਰਬਾਰ ਸਾਹਿਬ ਵਿਖੇ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਸ਼ੁਭ ਮੌਕੇ ਸਤਿਗੁਰੂ ਸ਼੍ਰੀ ਮਹੰਤ ਦੇਵੇਂਦਰ ਦਾਸ ਮਹਾਰਾਜ ਜੀ ਨੇ ਇੰਜੀਨੀਅਰ ਨਰਿੰਦਰ ਬੰਗਾ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਕਮਲਜੀਤ ਬੰਗਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਪੰਡਿਤ ਭਗਵਤੀ ਪ੍ਰਸਾਦ ਥਪਲਿਆਲ ਜੀ, ਝੰਡਾ ਜੀ ਦੇ ਪੁਜਾਰੀ ਸ਼੍ਰੀ ਚੰਦਰਕਾਂਤ ਮੈਥਾਨੀ ਜੀ ਅਤੇ ਰੋਸ਼ਨ ਰਾਣਾ ਜੀ ਨੇ ਮੰਤਰਾਂ ਦੇ ਜਾਪ ਨਾਲ ਸ਼ੰਮਾਂ ਰੌਸ਼ਨ ਕਰ ਮਾਲਾ ਪਹਿਨਾਈ ਅਤੇ ਸਰੋਪੇ ਪਾਏ। ਇਸ ਯਾਦਗਾਰੀ ਅਤੇ ਸੁਨਹਿਰੀ ਮੌਕੇ ’ਤੇ ਪਰਮ ਪੂਜਨੀਕ ਸ਼੍ਰੀ ਮਹੰਤ ਦੇਵੇਂਦਰ ਦਾਸ ਮਹਾਰਾਜ ਜੀ ਨੇ ਇੰਜੀਨੀਅਰ ਨਰਿੰਦਰ ਬੰਗਾ ਨੂੰ ਅਸ਼ੀਰਵਾਦ ਦਿੱਤਾ। ਦੂਰਦਰਸ਼ਨ ਦੇ ਖੇਤਰ ਵਿੱਚ ਨਰਿੰਦਰ ਬੰਗਾ ਦੀ 37 ਸਾਲਾਂ ਦੀ ਲੰਬੀ ਸੇਵਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੇ ਸ਼ਾਨਦਾਰ ਕਾਰਜ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਨਰਿੰਦਰ ਬੰਗਾ ਦੀ ਸਮੁੱਚੀ ਸ਼ਖਸੀਅਤ ਦੀ ਜਾਣ-ਪਛਾਣ ਕਰਵਾਉਂਦੇ ਹੋਏ ਪੂਜਯ ਸ਼੍ਰੀ ਮਹਾਰਾਜ ਜੀ ਨੇ ਉਨ੍ਹਾਂ ਨੂੰ ਬਹੁਤ ਹੀ ਸ਼ਾਂਤ, ਸਰਲ, ਕੋਮਲ, ਦੋਸਤਾਨਾਂ, ਧਾਰਮਿਕ, ਮਿਠਬੋਲੜੇ ਅਤੇ ਨੇਕਦਿਲ ਵਿਅਕਤੀ ਦੱਸਿਆ। ਪੂਜਯ ਸ਼੍ਰੀ ਮਹਾਰਾਜ ਜੀ ਨੇ ਅੱਗੇ ਕਿਹਾ ਕਿ ਦੂਰਦਰਸ਼ਨ ਤੋਂ ਇਲਾਵਾ ਸਿੱਖਿਆ, ਸਿਹਤ, ਸੰਗੀਤ, ਸਾਹਿਤ, ਸਮੂਹਕ ਸ਼ਾਦੀਆਂ, ਸੱਭਿਆਚਾਰ ਤੇ ਵੱਖ-ਵੱਖ ਸਮਾਜ ਸੇਵਾ ਦੇ ਪ੍ਰੋਜੈਕਟਾਂ ਵਿੱਚ ਸ਼੍ਰੀ ਨਰਿੰਦਰ ਬੰਗਾ ਦਾ ਯੋਗਦਾਨ ਅਭੁੱਲ ਅਤੇ ਸ਼ਲਾਘਾਯੋਗ ਹੈ। ਆਪਣੇ ਆਸ਼ੀਰਵਾਦ ਵਿੱਚ ਸ਼੍ਰੀ ਮਹਾਰਾਜ ਨੇ ਉਨ੍ਹਾਂ ਨੂੰ ਭਗਤੀ ਅਤੇ ਅਧਿਆਤਮਿਕਤਾ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇੰਜੀਨੀਅਰ ਨਰਿੰਦਰ ਬੰਗਾ ਦੀ ਪਤਨੀ ਸ਼੍ਰੀਮਤੀ ਕਮਲਜੀਤ ਬੰਗਾ ਦੀ ਸੇਵਾਮੁਕਤੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੇ ਸਮਾਜਿਕ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਪੁੱਤਰ ਜਗਦੀਸ਼ ਬੰਗਾ ਅਤੇ ਧੀ ਦਿਵਿਆ ਬੰਗਾ ਨੂੰ ਪੜਿਆ-ਲਿਖਿਆ, ਧਾਰਮਿਕ ਬਿਰਤੀ ਵਾਲੇ ਅਤੇ ਸੰਸਕਾਰੀ ਦੱਸਿਆ। ਇਸ ਮੌਕੇ ਦਰਬਾਰ ਸਾਹਿਬ ਦੇ ਦਰਬਾਰੀ ਰਾਗੀ ਇੰਦਰੇਸ਼ ਕੀਰਤਨ ਮੰਡਲੀ ਤੋਂ ਰਾਜਾ ਸਾਬਰੀ, ਪ੍ਰਤਾਪ ਸਿੰਘ ਬੰਗਾ ਅਤੇ ਰਾਕੇਸ਼ ਰਾਣਾ ਨੇ ਆਪਣੇ ਸੁਰੀਲੇ ਅੰਦਾਜ਼ ਵਿੱਚ ਭਗਤੀ ਦੇ ਤੱਤ ਦੀ ਗੰਗਾ ਵਹਾਈ ਅਤੇ ਸਮੁੱਚੀ ਸੰਗਤ ਨੂੰ ਭਾਵੁਕ ਅਤੇ ਰੂਹਾਨੀ ਸੰਕੀਰਤਨ ਨਾਲ ਮੰਤਿਰ ਮੁਗਧ ਕਰ ਦਿੱਤਾ। ਇਸ ਭਗਤੀ ਭਰੇ ਮਾਹੌਲ ਵਿੱਚ ਸਾਰਿਆਂ ਨੇ ਨੱਚ ਕੇ ਖੁਸ਼ੀ ਦਾ ਤਿਉਹਾਰ ਮਨਾਇਆ। ਇੰਜੀਨੀਅਰ ਸ਼੍ਰੀ ਨਰਿੰਦਰ ਬੰਗਾ ਜੀ ਦੇ ਸੇਵਾ ਮੁਕਤੀ ਸਮਾਰੋਹ ਵਿੱਚ ਉਨ੍ਹਾਂ ਦੇ ਮਾਤਾ ਸ਼੍ਰੀਮਤੀ ਪ੍ਰਕਾਸ਼ ਕੌਰ ਬੰਗਾ ਜੀ, ਭਰਾ ਦੇਵੇਂਦਰ ਬੰਗਾ ਜੀ, ਮੋਨਿਕਾ ਬੰਗਾ ਜੀ, ਅਸ਼ੋਕ ਬੰਗਾ ਜੀ, ਸਵਰਨ ਕੌਰ ਬੰਗਾ ਜੀ, ਅਵਤਾਰ ਸਿੰਘ ਜੀ, ਰਾਮਪਾਲ ਸੈਣੀ ਜੀ, ਹੰਸਰਾਜ ਬੰਗਾ ਜੀ, ਸੁਰਜੀਤ ਰੱਤੂ ਜੀ, ਅਰਵਿੰਦ ਓਬਰਾਏ, ਅਸ਼ੋਕ ਚਾਵਲਾ, ਕਰਨੈਲ ਸਿੰਘ, ਮੀਨਾਕਸ਼ੀ ਸੈਣੀ, ਭੈਵਵ ਸੈਣੀ, ਸ਼੍ਰੀਚੰਦ ਬੰਗਾ, ਮੰਜੂ ਬੰਗਾ, ਮੋਹਨ ਲਾਲ ਪੌੜਵਾਲ, ਪਰਮਜੀਤ ਕੌਰ, ਰੋਹਿਤ ਪੌੜਵਾਲ, ਮੀਨਾ ਰਾਣੀ, ਅਮਰਜੀਤ ਸਿੰਘ, ਜਗਤਾਰ ਸਿੰਘ, ਗੁਰਦੇਵ ਸੈਣੀ ਸਮੇਤ ਪੰਜਾਬ ਤੋਂ ਸੰਗਤਾਂ ਹਾਜ਼ਰ ਸਨ।


Post a Comment

0 Comments