ਡਾ. ਬੀ.ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਅਤੇ ਬਲੱਡ ਡੋਨਰਜ਼ ਕਲੱਬ ਕਡਿਆਣਾ ਵੱਲੋਂ ਦਸਵਾਂ ਵਿਸ਼ਾਲ ਖੂਨਦਾਨ ਕੈਪ ਲਗਾਇਆ



ਆਦਮਪੁਰ/ਜਲੰਧਰ (ਖ਼ਬਰਸਾਰ ਪੰਜਾਬ, ਅਮਰਜੀਤ ਸਿੰਘ)- ਡਾ. ਬੀ.ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਅਤੇ ਬਲੱਡ ਡੋਨਰਜ਼ ਕਲੱਬ ਕਡਿਆਣਾ ਵੱਲੋਂ ਦਸਵਾਂ ਵਿਸ਼ਾਲ ਖੂਨਦਾਨ ਕੈਂਪ ਰਮਨ ਬੈਂਸ ਦੀ ਅਗਵਾਹੀ ਵਿੱਚ ਪਿੰਡ ਜਲਪੋਤ ਵਿਖੇ ਸਮੁੱਚੀ ਗਾ੍ਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿੱਚ ਮਨੁੱਖਤਾ ਦੀ ਸੇਵਾ ਅਤੇ ਭਲੇ ਲਈ ਇਲਾਕਾ ਵਾਸੀਆਂ ਵਲੋਂ 50 ਯੂਨਿਟ ਖੂਨਦਾਨ ਕੀਤਾ ਗਿਆ। ਇਸ ਵਿਸ਼ੇਸ਼ ਕੈਪ ਵਿੱਚ ਜਿਥੇ ਸੰਸਥਾ ਪੰਥ ਮਾਤਾ ਸਾਹਿਬ ਕੌਰ ਜੀ ਅਤੇ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ ਸਾਂਝੇ ਤੌਰ ਤੇ ਸ਼ਿਰਕਤ ਕੀਤੀ ਗਈ ਉਥੇ ਬਲੱਡ ਇਕੱਤਰ ਕਰਨ ਦੀ ਸੇਵਾ ਕਮਲ ਬਲੱਡ ਬੈਂਕ ਜਲੰਧਰ ਦੇ ਵਿਕਾਸ ਕਪੂਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਨਿਭਾਈ ਗਈ। ਸੰਸਥਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਸਮੂਹ ਪਰਿਵਾਰ ਵੱਲੋਂ ਸ਼੍ਰੀ ਰਮਨ ਬੈਂਸ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਬਹੁਤ ਹੀ ਥੋੜੇ ਸਮੇਂ ਵਿੱਚ ਹੀ ਬਲੱਡ ਦੀ ਕਮੀ ਨੂੰ ਪੂਰਾ ਕਰਨ ਲਈ ਪਿੱਛਲੇ 25 ਦਿਨਾਂ ਵਿੱਚ ਵੱਖ ਵੱਖ ਪਿੰਡਾਂ ਵਿੱਚ ਤਿੰਨ ਵਿਸ਼ਾਲ ਖੂਨਦਾਨ ਕੈਂਪ ਲਗਵਾਉਣ ਅਤੇ ਐਮਰਜੈਂਸੀ ਕੇਸਾਂ ਵਿੱਚ 31 ਖੂਨਦਾਨੀਆਂ ਦਾ ਖੂਨਦਾਨ ਕਰਵਾਉਣ ਅਤੇ 253 ਯੂਨਿਟ ਖੂਨਦਾਨੀਆਂ ਦਾ ਬਲੱਡ ਦਾਨ ਕਰਵਾਉ ਤੇ ਡਾ: ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਅਤੇ ਬਲੱਡ ਡੋਨਰਜ ਕਲੱਬ ਕਡਿਆਣਾ ਦੀ ਸਮੁੱਚੀ ਟੀਮ ਵਲੋਂ ਇਸ ਮਹਾਨ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਪਿੰਡ ਜਲਪੋਤ ਦੀ ਸਮੁੱਚੀ ਗਾ੍ਰਮ ਪੰਚਾਇਤ ਅਤੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਸਰਪੰਚ ਪਰਮਜੀਤ ਸਿੰਘ ਸਮੂਹ ਗਾ੍ਰਮ ਪੰਚਾਇਤ ਪਿੰਡ ਜਲਪੋਤ, ਬਰੇਕਾਂ ਫੇਲ ਗਰੁੱਪ ਤੋਂ ਸਾਡੇ ਸਤਿਕਾਰਯੋਗ ਵੀਰ ਗੁਰਪ੍ਰੀਤ ਸਿੰਘ, ਦਲਜਿੰਦਰ ਸਿੰਘ, ਲੱਕੀ, ਜਗਵੀਰ ਸੰਧ, ਪੀਦਾ ਮੂਸੇਪੁਰ, ਹਰਦੀਪ ਸਿੰਘ, ਕੁਲਜਿੰਦਰ ਸਿੰਘ, ਪਰਮਿੰਦਰ ਸਿੰਘ ਹੈਪੀ ਡਰੋਲੀ, ਰਮਨ ਬੈਸ, ਸੰਨੀ ਪੁਆਰ, ਸੰਦੀਪ ਕੁਮਾਰ, ਰਮਨ ਵਿਰਦੀ, ਸੁਰਿੰਦਰਪਾਲ ਆਦਿ ਹਾਜਰ ਸਨ।    


Post a Comment

0 Comments