ਜਲੰਧਰ, 18 ਦਸੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਪਿੰਡ ਕਬੂਲਪੁਰ ਦੇ ਸਮੂਹ ਮੁੰਡੀ ਪਰਿਵਾਰ ਅਤੇ ਪਿੰਡ ਕਬੂਲਪੁਰ ਦੀਆਂ ਸਮੂਹ ਸੰਗਤਾਂ ਵਲੋਂ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 26 ਦਸੰਬਰ ਦਿਨ ਸ਼ੁਕਰਵਾਰ ਨੂੰ ਪਿੰਡ ਕਬੂਲਪੁਰ ਵਿਖੇ ਸਵੇਰੇ 10 ਤੋਂ ਦੁਪਿਹਰ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਜਥੇਦਾਰ ਕੁਲਵਿੰਦਰ ਸਿੰਘ ਕਬੂਲਪੁਰ, ਸਤਨਾਮ ਸਿੰਘ ਕਬੂਲਪੁਰ, ਜਸਵਿੰਦਰ ਸਿੰਘ ਕਬੂਲਪੁਰ, ਮਨਪ੍ਰੀਤ ਸਿੰਘ ਕਬੂਲਪੁਰ ਨੇ ਦਸਿਆ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਭਾਈ ਮਨਜਿੰਦਰ ਸਿੰਘ ਜੀ ਹਰਿ ਰਾਏਪੁਰ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ ਅਤੇ ਗਿਆਨੀ ਸਰੂਪ ਸਿੰਘ ਕਡਿਆਣਾ ਦਾ ਢਾਡੀ ਜਥਾ ਸੰਗਤਾਂ ਨੂੰ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕਰੇਗਾ। ਮੁੰਡੀ ਪਰਿਵਾਰ ਦੇ ਜਥੇਦਾਰ ਕੁਲਵਿੰਦਰ ਸਿੰਘ ਨੇ ਸਮੂਹ ਸੰਗਤਾਂ ਇਨ੍ਹਾਂ ਸਮਾਗਮਾਂ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।

0 Comments